The Summer News
×
Sunday, 30 June 2024

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਅਕਾਲ ਤਖ਼ਤ ਸਾਹਿਬ  : ਸ੍ਰੀ ਅਕਾਲ ਤਖ਼ਤ ਸਾਹਿਬਦੇ ਸਥਾਪਨਾ ਦਿਵਸ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੁੱਚੇ ਦੁਨੀਆ ’ਚ ਵੱਸਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਮੌਕੇ ਤੇ ਸੰਗਤਾਂ ਅਕਾਲ ਤਖ਼ਤ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਨਤਮਸਤਕ ਹੋਣ ਲਈ ਪੁੱਜੀਆਂ । ਇਸ ਮੌਕੇ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਹੈ।ਮੇਰੇ ਵੱਲੋਂ ਇਸ ਪਾਵਨ ਦਿਵਸ ਦੀਆਂ ਸਾਧ-ਸੰਗਤ ਨੂੰ ਲੱਖ-ਲੱਖ ਵਧਾਈਆ ਨਾਲ ਹੀ ਉਨ੍ਹਾਂ ਨੇ ਕਿਹਾ ਕੇ ਬਾਬਾ ਬੁੱਢਾ ਜੀ ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਸੀ । ਉਨ੍ਹਾਂ ਨੇ ਕਿਹਾ ਕੇ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀ ਹੈ ਇਹ ਸਿੱਖਾਂ ਦਾ ਸਿਧਾਂਤ ਹੈ , ਸਿੱਖਾਂ ਦਾ ਸੰਕਲਪ ਹੈ ਜੋ ਕੇ ਬੜਾ ੳੱਚਾ ਤੇ ਸੁੱਚਾ ਹੈ।


ਇਸ ਸੰਕਲਪ ਬਾਰੇ ਹਰ ਸਿੱਖ ਨੂੰ ਜਾਨਣਾ ਚਾਹੀਦਾ ਹੈ। ਜਿਨ੍ਹਾਂ ਸਮਾਂ ਅਸੀ ਸਿੱਖ ਸੰਕਲਪ , ਸਿੱਖ ਸਿਧਾਂਤਾ ਨੂੰ , ਸਿੱਖ ਪਰੰਪਰਾਵਾਂ , ਸਿੱਖ ਮਰਿਆਦਾ ਨੂੰ ਨਹੀ ਸਮਝਦੇ ਤਾਂ ਅਸੀ ਸਿੱਖ ਧਰਮ ਨੂੰ ਬਿਲਕੁਲ ਵੀ ਨਹੀ ਸਮਝਦੇ ਸਕਦੇ । ਅੱਜ ਲੋੜ੍ਹ ਹੈ ਨੌਜਵਾਨ ਪੀੜ੍ਹੀ ਨੂੰ ਇਸ ਦੇ ਬਾਰੇ ਜਾਨਣ ਦੀ ਨਾਲ ਹੀ ਉਨਾਂ ਨੇ ਕਿਹਾ ਕੇ ਅਕਾਲ ਤਖ਼ਤ ਬਾਰੇ ਕਿਤਾਬਾਂ ਵੀ ਮਿਲਦੀਆਂ ਹਨ ਜਿਨ੍ਹਾਂ ਨੂੰ ਪੜ੍ਹਨਾ ਚਾਹੀਦਾ ਹੈ ਤੇ ਜਾਨਣਾ ਚਾਹੀਦਾ ਹੈ।

Story You May Like