The Summer News
×
Sunday, 30 June 2024

ਹਿਮਾਚਲ ’ਚ ਫਿਰ ਪਿਆ ਪੰਜਾਬੀਆ ਨਾਲ ਪੰਗਾ

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼  ’ਚ ਘੁੰਮਣ ਗਏ ਪੰਜਾਬੀ ਸੈਲਾਨੀ ਚਰਚਾ ਵਿੱਚ ਹਨ। ਕਈ ਸੈਲਾਨੀਆਂ ਦਾ ਸਥਾਨਕ ਲੋਕਾਂ ਨਾਲ ਟਕਰਾਅ ਹੋ ਗਿਆ ਹੈ। ਹੁਣ ਮਾਮਲਾ ਮਨੀਕਰਨ ਸਾਹਿਬ ਤੋਂ ਸਾਹਮਣੇ ਆਇਆ ਹੈ । ਜਿੱਥੇ ਕੇ ਇੱਕ ਨੌਜਵਾਨ ਦਾ ਡਰਾਇਵਰ ਨਾਲ ਤਕਰਾਰ ਹੋ ਗਿਆ ਹੈ। ਮਾਮਲਾ ਜ਼ਿਆਦਾ ਵਧ ਗਿਆ ਕੇ ਜਿੱਥੇ ਕੇ ਪੰਜਾਬੀ ਨੌਜਵਾਨ ਨੇ ਆਪਣਾ ਪਿਸਤੌਲ ਕੱਢ ਲਿਆ । ਜਾਣਕਾਰੀ ਮੁਤਾਬਕ ਹਿਮਾਚਲ ਦੇ ਜ਼ਿਲ੍ਹਾਂ ਕੁੱਲੂ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਬੱਸ ਡਰਾਇਵਰ ਨਾਲ ਬਹਿਸ ਹੋ ਗਈ ਹੈ। ਪਤਾ ਲੱਗਿਆ ਕੇ ਬੱਸ ਡਰਾਇਵਰ ਪੰਜਾਬੀ ਨੌਜਵਾਨ ਦੀ ਗੱਡੀ ਨੂੰ ਰਾਹ ਨਹੀ ਦੇ ਰਿਹਾ ਸੀ।ਇਸ ਮਗਰੋਂ ਮਾਮਲਾ ਵਧ ਗਿਆ ਤੇ ਪੰਜਾਬੀ ਨੌਜਵਾਨ ਨੇ ਆਪਣਾ ਪਿਸਤੌਲ ਕੱਢ ਲਿਆ ।ਇਸ ਦੀ ਵਿਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਹੰਗਾਮਾ ਹੋਣ ਕਰਕੇ ਸੜਕ ਤੇ ਜਾਮ ਲੱਗ ਗਿਆ ਤੇ ਪੁਲੀਸ ਨੇ ਇਸ ਤੇ ਕੇਸ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਪਤਾ ਲੱਗਿਆ ਕੇ ਪੁਲੀਸ ਚੌਕੀਂ ਮਨੀਕਰਨ ਅਧੀਨ ਪੈਦੇ ਗਾਲੂ ਪਾਲ ਕੋਲ ਇੱਕ ਨਿੱਜੀ ਬੱਸ ਕੁੱਲੂ ਤੋਂ ਮਨੀਕਰਨ ਆ ਰਹੀ ਸੀ । ਉਸੇ ਸਮੇਂ ਇੱਕ ਕਾਰ ਕੁੱਲੂ ਵੱਲ ਆ ਰਹੀ ਸੀ । ਚਸ਼ਮਦੀਦਾਂ ਮੁਤਾਬਕ ਬੱਸ ਡਰਾਇਵਰ ਨੇ ਗੱਡੀ ਨੂੰ ਥੋੜ੍ਹਾਂ ਪਿੱਛੇ ਹਟਣ ਲਈ ਕਿਹਾ ਸੀ । ਚਾਲਕ ਜਤਿੰਦਰ ਸਿੰਘ ਤੇ ਬੱਸ ਡਰਾਇਵਰ ਵਿਚਕਾਰ ਤਕਰਾਰ ਸ਼ੁਰੂ ਹੋ ਗਿਆ ਤੇ ਮਾਮਲਾ ਵਧਦਾ ਵੇਖ ਜਤਿੰਦਰ ਸਿੰਘ ਨੇ ਆਪਣਾ ਪਿਸਤੌਲ ਕੱਢ ਲਿਆ ਤੇ ਬੱਸ ਡਰਾਇਵਰ ਤੇ ਕੰਡਕਟਰ ਨੂੰ ਵੰਗਾਰਣ ਲੱਗਾ । ਇਸ ਮਾਮਲੇ ਦੇ ਸਬੰਧ ’ਚ ਗੱਡੀ ਦੇ ਡਰਾਇਵਰ ਜਤਿੰਦਰ ਖ਼ਿਲਾਫ਼ ਥਾਣਾ ਸਦਰ ਕੁੱਲੂ ’ਚ ਭਾਰਤੀ ਅਸਲਾ ਐਕਟ ਦੀ ਧਾਰਾ 25 ਤੇ ਧਾਰਾ 504 , 506 ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।

Story You May Like