The Summer News
×
Tuesday, 21 May 2024

ਸ਼ੀਤ ਲਹਿਰ ਤੋਂ ਬਚਣ ਲਈ ਕਰੋ ਇਹਨਾਂ ਚੀਜ਼ਾਂ ਦਾ ਪ੍ਰਯੋਗ, ਮਿਲੇਗਾ ਦੁਗਣਾ ਫਾਇਦਾ...

ਬਟਾਲਾ, 21 ਦਸੰਬਰ: ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਲੋਕਾ ਨੂੰ ਸ਼ੀਤ ਲਹਿਰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਵਿੰਦਰ ਕੁਮਾਰ ਐਸ ਐਮ ਓ ਬਟਾਲਾ ਨੇ ਦੱਸਿਆ ਕਿ ਲੋਕ ਆਪਣੇ-ਆਪ ਨੂੰ ਸੀਤ-ਲਹਿਰ ਅਤੇ ਫਰੈਸਟ ਬਾਈਟ ਦੌਰਾਨ ਸਰੀਰ ਦੇ ਖੁੱਲ੍ਹੇ ਅੰਗਾਂ ਪੈਰਾ ਤੇ ਹੱਥਾਂ ਦੀਆਂ ਉਂਗਲਾਂ ਦੀ ਚਮੜੀ ਫਿੱਕੀ ਸਖ਼ਤ ਅਤੇ ਸੁੰਨ ਹੋ ਸਕਦੀ ਹੈ, ਅਤੇ ਕਾਲੇ ਸ਼ਾਲੇ ਵੀ ਪੈ ਸਕਦੇ ਹਨ।


ਸਰੀਰ ਦੇ ਤਾਪਮਾਨ ਵਿੱਚ ਕਮੀ ਕਰਕੇ ਬੋਲਣ ਵਿੱਚ ਕੰਬਣੀ, ਨੀਂਦ ਦਾ ਆਉਣਾ,ਮਾਸ ਪੇਸ਼ੀਆ ਵਿੱਚ ਆਕੜ੍ਹਾ ਅਤੇ ਸਾਹ ਲੈਣ ਵਿੱਚ ਔਖਆਈ ਹੋ ਸਕਦੀ ਹੈ। ਇਸ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ਤੇ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਵਿੱਚ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਿਹਤ ਕੇਂਦਰਾ ਵਿੱਚ ਸੀਤ ਲਹਿਰ ਸਬੰਧੀ ਮਰੀਜ਼ਾਂ ਦਾ ਇਲਾਜ਼ ਕਰਨ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੀਤ ਲਹਿਰ ਦੇ ਦੌਰਾਨ ਆਪਣੇ-ਆਪ ਨੂੰ ਬਚਾਉਣ ਵਾਸਤੇ  ਗਰਮ ਕੱਪੜੇ ਜਾਂ ਜਿਆਦਾ ਪਰਤਾਂ ਵਿੱਚ ਕੱਪੜੇ ਪਾਉਣੇ ਚਾਹੀਦੇ ਹਨ, ਦਸਤਾਨੇ, ਟੋਪੀ ਅਤੇ ਮਫ਼ਰਲ ਦੀ ਵਰਤੋਂ ਕਰੋ, ਸਿਹਤਮੰਦ ਭੋਜਨ ਖਾਓ, ਗਰਮ ਤਰਲ ਪਦਾਰਥ ਦੀ ਵਰਤੋਂ ਕਰਨੀ ਚਾਹੀਦੀ ਹੈ।

Story You May Like