The Summer News
×
Sunday, 28 April 2024

ਕੈਨੇਡਾ ਗਿਆ ਹਜ਼ੂਰੀ ਰਾਗੀਆਂ ਦਾ ਜਥਾ ਟੋਰੰਟੋ ਦੇ ਗੁਰਦੁਆਰਾ ਸਾਹਿਬ ਤੋਂ ਰਾਤੋ-ਰਾਤ ਹੋਇਆ ਫ਼ਰਾਰ

ਅੰਮ੍ਰਿਤਸਰ : ਇੱਥੋਂ ਦੇ ਗੁਰਦੁਆਰਾ ਸਿੱਖ ਸਪਰੀਚੂਅਲ ਸੈਂਟਰ ਰੈਕਸਡੇਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੂੰ ਸਪਾਂਸਰ ਕਰ ਕੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦੀ ਸੇਵਾ ਵਾਸਤੇ ਮੰਗਵਾਇਆ ਗਿਆ ਸੀ। 6 ਮਹੀਨੇ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਦਿਓਲ, ਸੈਕਟਰੀ ਮੇਜਰ ਸਿੰਘ ਅਤੇ ਡਾਇਰੈਕਟਰ ਬਲਵਿੰਦਰ ਸਿੰਘ ਗਿੱਲ ਵਲੋਂ ਲਿਖਤੀ ਤੌਰ ਤੇ ਮਿਤੀ 2 ਜਨਵਰੀ 2022 ਨੂੰ ਸਪਾਂਸਰ ਕੀਤੇ ਗਏ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਰਾਮਪੁਰਾ ਵਾਸੀ ਰਾਮਪੁਰਾ ਝੀਤੇ ਕਲਾਂ ਅੰਮ੍ਰਿਤਸਰ ਦੇ ਇਸ ਜਥੇ ਵਿੱਚ ਸ਼ਾਮਲ ਕੁਲਦੀਪ ਸਿੰਘ ਰਾਮਪੁਰਾ ਪਾਸਪੋਰਟ ਨੰਬਰ ਐੱਨ-5640345, ਜਨਮ ਮਿਤੀ 2 ਜਨਵਰੀ 1985 ਆਪ ਅਤੇ ਇਸ ਜਥੇ ਦੇ ਦੋ ਹੋਰ ਸਾਥੀ ਜਿਨ੍ਹਾਂ ਵਿੱਚ ਤੇਜਿੰਦਰ ਸਿੰਘ ਪਾਸਪੋਰਟ ਨੰਬਰ ਵੀ-1383325, ਜਨਮ ਮਿਤੀ 22 ਦਸੰਬਰ 1990 ਵਾਸੀ ਕਿਸ਼ਨਕੋਟ ਬਟਾਲਾ ਗੁਰਦਾਸਪੁਰ ਅਤੇ ਸਤਨਾਮ ਸਿੰਘ ਪਾਸਪੋਰਟ ਨੰਬਰ ਪੀ-6839110, ਜਨਮ ਮਿਤੀ 20 ਜੁਲਾਈ 1985 ਆਦਿ ਭਾਰਤ ਤੋਂ ਕੈਨੇਡੀਅਨ ਅੰਬੈਸੀ ਤੋਂ ਵੀਜ਼ਾ ਮਿਲਣ ਉਪਰੰਤ ਬੀਤੀ ਰਾਤ ਟੋਰੰਟੋ ਪੁੱਜੇ ਅਤੇ ਰਾਤ ਨੂੰ ਬਕਾਇਦਾ ਇਸ ਗੁਰਦੁਆਰਾ ਸਾਹਿਬ ਰੁਕੇ ਅਤੇ ਪਰਸ਼ਾਦਾ ਵੀ ਛੱਕਿਆ। ਅਗਲੇ ਦਿਨ ਸਵੇਰੇ ਜਦੋਂ ਪ੍ਰਬੰਧਕਾਂ ਵਲੋਂ ਵੇਖਿਆ ਗਿਆ ਤਾਂ ਇਸ ਜਥੇ ਦੇ ਤਿੰਨੇ ਹਜ਼ੂਰੀ ਰਾਗੀ ਫਰਾਰ ਸਨ। ਇਹ ਖਬਰ ਲਿਖੇ ਜਾਣ ਤੱਕ ਇਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਮਿਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਘਟਨਾ ਦੀ ਸੂਚਨਾ ਦਿੱਤੀ ਹੈ, ਉੱਥੇ ਸਮੁੱਚੀ ਸਾਧ-ਸੰਗਤ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਲੱਭਣ ਵਿੱਚ ਉਨ੍ਹਾਂ ਦਾ ਸਹਿਯੋਗ ਕਰਨ।


Story You May Like