The Summer News
×
Sunday, 28 April 2024

ਕੈਨੇਡਾ ਸਰਕਾਰ ਦਾ ਆਇਆ ਵੱਡਾ ਫੈਸਲਾ, ਵਰਕ ਪਰਮਿਟ ਵਾਲੇ ਵੀ ਖਰੀਦ ਸਕਣਗੇ ਪ੍ਰਾਪਰਟੀ

ਚੰਡੀਗੜ੍ਹ, 4 ਅਪ੍ਰੈਲ : ਪੰਜਾਬ ਤੋਂ ਕੈਨੇਡਾ ਜਾਣ ਲਈ ਵਿਦਿਆਰਥੀਆਂ ਤੋਂ ਲੈਕੇ ਵਰਕ ਪਰਮਿਟ 'ਤੇ ਕੰਮ ਕਰਨ ਵਾਲਿਆ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜਿਸ ਨੂੰ ਲੈਕੇ ਕੈਨੇਡਾ ਸਰਕਾਰ ਅਕਸਰ ਇਹਨਾਂ ਪਰਵਾਸੀਆਂ ਦੇ ਬਿਹਤਰ ਜੀਵਨ ਪੱਧਰ ਲਈ ਕੋਈ ਨਾ ਕੋਈ ਨਵਾਂ ਫੈਸਲਾ ਲਿਆਂਦੀ ਹੈ।


ਮੀਡੀਆ ਦੀ ਰਿਪੋਰਟ ਅਨੁਸਾਰ ਇਸ ਵਾਰ ਕੈਨੇਡਾ ਸਰਕਾਰ ਨੇ ਵਰਕ ਪਰਮਿਟ 'ਤੇ ਕੈਨੇਡਾ ਆਏ ਪਰਵਾਸੀਆਂ ਨੂੰ ਪ੍ਰਾਪਰਟੀ ਖਰੀਦਣ ਲਈ ਲਗਾਈ ਗਈ ਪਾਬੰਦੀਆਂ ਵਿੱਚ ਨਰਮਾਈ ਲਿਆਉਂਦਿਆਂ ਹੁਣ ਉਹਨਾਂ ਨੂੰ ਪ੍ਰਾਪਰਟੀ ਖਰੀਦਣ ਦੀ ਆਗਿਆ ਦੇ ਦਿੱਤੀ ਹੈ। ਇਹ ਆਗਿਆ ਸਿਰਫ਼ ਉਹਨਾਂ ਪਰਵਾਸੀ ਲਈ ਹੈ ਜਿਹਨਾਂ ਦੇ ਵਰਕ ਪਰਮਿਟ ਵਿੱਚ ਘੱਟੋ ਘੱਟ 183 ਦਿਨ ਬਾਕੀ ਹੋਣ, ਕੈਨੇਡਾ ਵਿਚ ਵਰਕ ਪਰਮਿਟ ‘ਤੇ ਮੌਜੂਦ ਲੋਕ ਜਾਂ ਜਿਹੜੇ ਇਥੇ ਕੰਮ ਕਰਨ ਲਈ ਲੀਗਲ ਹਨ। ਉਹ ਯੋਗ ਹੋਣਗੇ ਅਤੇ ਸਿਰਫ਼ ਇੱਕ ਪ੍ਰਾਪਰਟੀ ਹੀ ਖਰੀਦ ਸਕਣਗੇ। ਗ਼ੈਰ-ਕੈਨੇਡੀਅਨ ਅਤੇ ਵਿਦੇਸ਼ੀ ਕਾਰੋਬਾਰੀ ਵੀ ਹੁਣ ਰਿਹਾਇਸ਼ੀ ਪ੍ਰਾਪਰਟੀ ਖ਼ਰੀਦ ਸਕਦੇ ਹਨ। ਜੇਕਰ ਉਹ ਇਸ ਨੂੰ ਵਿਕਸਤ ਕਰਨ ਦਾ ਇਰਾਦਾ ਰੱਖਦੇ ਹਨ, ਅਤੇ ਉਹ ਰਿਹਾਇਸ਼ੀ ਜਾਂ ਮਿਸ਼ਰਤ ਵਰਤੋਂ ਲਈ ਜ਼ੋਨ ਕੀਤੀ ਗਈ ਖ਼ਾਲੀ ਜ਼ਮੀਨ ਵੀ ਖ਼ਰੀਦ ਸਕਦੇ ਹਨ।


ਏਥੇ ਦੱਸਣ ਯੋਗ ਹੈ ਕਿ ਕੈਨੇਡਾ ਪਾਰਲੀਮੈਂਟ ਨੇ ਜੂਨ 2022ਵਿਚ ਗ਼ੈਰ-ਕੈਨੇਡੀਅਨਜ਼ ‘ਤੇ ਪ੍ਰਾਪਰਟੀ ਖ਼ਰੀਦਣ ‘ਤੇ ਰੋਕ ਲਗਾਉਣ ਲਈ ਇੱਕ ਕਾਨੂੰਨ ਪਾਸ ਕੀਤਾ। ਇਹ ਕਾਨੂੰਨ ਇਸ ਸਾਲ ਦੇ ਸ਼ੁਰੂ ਵਿਚ ਲਾਗੂ ਹੋ ਗਿਆ ਹੈ ਅਤੇ ਇਸ ਵਿਚ ਵਿਦੇਸ਼ੀਆਂ ਨੂੰ ਰਿਹਾਇਸ਼ੀ ਪ੍ਰਾਪਰਟੀ ਖ਼ਰੀਦਣ ‘ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀਆਂ  2021 ਦੀ ਫ਼ੈਡਰਲ ਚੋਣ ਮੁਹਿੰਮ ਦੌਰਾਨ ਲਿਬਰਲਾਂ ਵੱਲੋਂ ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਉਪਾਅ ਵੱਜੋਂ ਕੀਤੇ ਵਾਅਦੇ ਦਾ ਹਿੱਸਾ ਸਨ।

Story You May Like