The Summer News
×
Sunday, 28 April 2024

ਨਿਓਸ ਏਅਰਲਾਇੰਸ ਨੇ ਅੰਮ੍ਰਿਤਸਰ ਤੋਂ ਟਰਾਂਟੋ ਲਈ ਸ਼ੁਰੂ ਕੀਤੀ ਸਿੱਧੀ ਨਵੀਂ ਉਡਾਨ

ਅੰਮ੍ਰਿਤਸਰ, 6 ਅਪ੍ਰੈਲ। ਕੈਨੇਡਾ ਦੇ ਪੰਜਾਬੀ ਪਰਵਾਸੀ ਪੰਜਾਬੀ ਲੋਕਾਂ ਵਲੋਂ ਅੰਮ੍ਰਿਤਸਰ-ਟੋਰਾਂਟੋ ਸਿੱਧੀ ਫਲਾਈਟ ਦੀ ਮੰਗ ਵੱਡੇ ਪੱਧਰ ਤੇ ਕੀਤੀ ਜਾ ਰਹੀ ਸੀ। ਜਿਸ ਨੂੰ ਸਰਕਾਰ ਨੇ ਮੰਨਦੇ ਹੋਏ ਅੰਮ੍ਰਿਤਸਰ ਤੋਂ ਟਰਾਂਟੋ ਦੀ  ਸਿੱਧੀ ਫ਼ਲਾਈਟ ਸ਼ੁਰੂ ਕਰ ਦਿੱਤੀ ਹੈ।


ਇਹ ਜਾਣਕਾਰੀ ਅੰਮ੍ਰਿਤਸਰ ਵਿਖੇ ਨਿਓਸ ਏਅਰਲਾਇੰਸ ਦੇ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀ ਮੰਗ ਨੂੰ ਦੇਖਦੇ ਹੋਏ ਅੰਮ੍ਰਿਤਸਰ ਤੋਂ ਟਰਾਂਟੋ ਤੱਕ ਸਿੱਧੀ ਫਲਾਈਟ ਸ਼ੁਰੂ ਕੀਤੀ ਗਈ ਹੈ। ਇਹ ਅੰਮ੍ਰਿਤਸਰ ਤੋਂ ਉਡਾਨ ਭਰ ਕੇ ਇਟਲੀ ਦੇ ਮਿਲਾਨ ਵਿੱਚ ਰੁਕੇਗੀ। ਜਿੱਥੇ ਚਾਰ ਘੰਟੇ ਰੁਕਣ ਤੋਂ ਬਾਅਦ ਇਹ ਟਰਾਂਟੋ ਪਹੁੰਚੇਗੀ।


ਬੁਲਾਰੇ ਨੇ ਦੱਸਿਆ ਕਿ ਕੰਪਨੀ ਵਲੋਂ ਪਹਿਲੀ ਵਾਰ ਗੁਰੂ ਨਗਰੀ ਤੋਂ ਫਲਾਈਟ ਸ਼ੁਰੂ ਕੀਤੀ ਗਈ ਹੈ ਅਤੇ ਜੇਕਰ ਕੰਪਨੀ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ-ਟੋਰਾਂਟੋ ਫਲਾਈਟ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ।

Story You May Like