The Summer News
×
Sunday, 28 April 2024

ਹੁਣ ਝੂਠ ਦਾ ਸਹਾਰਾ ਲੈਕੇ ਕੈਨੇਡਾ ਦੀ ਪੀਆਰ ਲੈਣ ਵਾਲਿਆ ’ਤੇ ਵੀ ਲਟਕ ਰਹੀ ਹੈ ਦੇਸ਼ ਨਿਕਾਲੇ ਦੀ ਤਲਵਾਰ

ਚੰਡੀਗੜ੍ਹ, 1 ਅਪ੍ਰੈਲ : ਕੈਨੇਡਾ ’ਚ 700 ਦੇ ਕਰੀਬ ਫਰਜ਼ੀ ਸਟੱਡੀ ਵੀਜ਼ਾ ਲੈਕੇ ਗਏ ਪੰਜਾਬੀ ਵਿਦਿਆਰਥੀਆਂ ਤੋਂ ਬਾਅਦ ਹੁਣ ਝੂਠ ਦਾ ਸਹਾਰਾ ਲੈਕੇ ਕੈਨੇਡਾ ਦੀ ਪੀਆਰ ਲੈਣ ਵਾਲਿਆਂ 'ਤੇ ਵੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ, ਕਿਉਂਕਿ ਉਹਨਾਂ ਨੂੰ ਵੀ ਆਪਣੇ ਝੂਠ ਦੇ ਫੜੇ ਜਾਣ ਦਾ ਡਰ ਸਤਾਉਣ ਲੱਗਾ ਹੈ। ਕੈਨੇਡਾ ਸਰਕਾਰ ਵੱਲੋਂ ਮਿਲਣ ਵਾਲੇ ਦੇਸ਼ ਨਿਕਾਲੇ ਦੇ ਫੁਰਮਾਨ ਤੋਂ ਡਰੇ ਹੁਣ ਉਹ ਕਾਨੂੰਨ ਦਾ ਸਹਾਰਾ ਲੈਣ ਲਈ ਵਕੀਲਾਂ ਦਾ ਸਹਾਰਾ ਲੈਣ ਲੱਗੇ ਹਨ ਤੇ ਕੁਝ ਪੰਜਾਬੀ ਵਿਦਿਆਰਥੀਆਂ ਨੇ ਤਾਂ ਟੋਰਾਂਟੋ ਦੀ ਇੰਮੀਗ੍ਰਰੇਸ਼ਨ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਉਹਨਾਂ ਨੇ ਕੈਨੇਡਾ ਵਿੱਚ ਰਹਿਣ ਦਾ ਮੌਕਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ। ਬੀਤੇ ਕਈ ਦਿਨਾਂ ਤੋਂ ਅਜਿਹਾ ਹੀ ਹੋ ਰਿਹਾ ਹੈ ਕੈਨੇਡਾ ਵਿੱਚ ਸਟੱਡੀ ਵੀਜਾ ਲੈ ਕੇ ਗਏ ਪੰਜਾਬੀ ਵਿਦਿਆਰਥੀਆਂ ਨਾਲ।


ਜਾਣਕਾਰੀ ਦੇ ਅਨੁਸਾਰ ਇਹ ਉਹ ਵਿਦਿਆਰਥੀ ਹਨ ਜਿਹੜੇ 2018-19 ਵਿੱਚ ਜਲੰਧਰ ਤੋਂ ਇੱਕ ਏਜੰਟ ਰਾਹੀਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਸਨ। ਜਲੰਧਰ ਦੇ ਟਰੈਵਲ ਏਜੰਟ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਟੋਰਾਂਟੋ ਦੇ ਮਸ਼ਹੂਰ ਹੰਬਰ ਕਾਲਜ ਦੇ ਫਰਜ਼ੀ ਆਫਰ ਲੈਟਰ ਦਿੱਤੇ, ਜਿਸ ਦੇ ਆਧਾਰ 'ਤੇ ਇਹ ਵਿਦਿਆਰਥੀ ਕੈਨੇਡਾ ਚਲੇ ਗਏ। ਵਿਦਿਆਰਥੀ ਨੇ ਏਜੰਟ ਨੂੰ ਕਰੀਬ 16 ਲੱਖ ਰੁਪਏ ਦੇ ਦਿੱਤੇ।  ਇਹ ਵਿਦਿਆਰਥੀ ਕੈਨੇਡਾ ਪਹੁੰਚੇ ਤਾਂ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਕਿਹਾ ਕਿ ਹੰਬਰ ਕਾਲਜ ਦੀਆਂ ਸੀਟਾਂ ਭਰ ਗਈਆਂ ਹਨ, ਇਸ ਲਈ ਉਨ੍ਹਾਂ ਨੂੰ ਹੋਰ ਸੰਸਥਾਵਾਂ ਵਿੱਚ ਦਾਖਲਾ ਲੈਣਾ ਪਵੇਗਾ। ਟਰੈਵਲ ਏਜੰਟ ਦੇ ਕਹਿਣ 'ਤੇ ਇਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਸੰਸਥਾਵਾਂ 'ਚ ਦਾਖਲਾ ਲਿਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਦਾ ਵਰਕ ਪਰਮਿਟ ਵੀ ਮਿਲ ਗਿਆ।


ਇਸ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਦਿਆਰਥੀਆਂ ਨੇ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕੀਤਾ। ਫਿਰ ਕੈਨੇਡਾ ਦੀ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਦੀ ਜਾਂਚ 'ਚ ਪਤਾ ਲੱਗਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਗਏ ਆਫਰ ਲੈਟਰ ਫਰਜ਼ੀ ਸਨ। ਹੁਣ ਕਈ ਵਿਦਿਆਰਥੀਆਂ ਨੂੰ ਭਾਰਤ ਡਿਪੋਰਟ ਕਰਨ ਲਈ ਡਿਪੋਰਟੇਸ਼ਨ ਲੈਟਰ ਵੀ ਦਿੱਤੇ ਗਏ ਹਨ। ਹਾਲਾਂਕਿ ਕਈ ਲੋਕ ਵਿਦਿਆਰਥੀਆਂ ਨਾਲ ਕੀਤੀ ਗਈ ਇਸ ਧੋਖਾਧੜੀ ਦਾ ਮੁੱਦਾ ਉਠਾ ਰਹੇ ਹਨ। ਕੈਨੇਡਾ 'ਚ ਐਡਵੋਕੇਟ ਸੁਮਿਤ ਸੇਨ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਵਾਈ ਜਾਵੇਗੀ ਅਤੇ ਨਾਲ ਹੀ ਇਹ ਮੁੱਦਾ ਸਿਆਸੀ ਤੌਰ 'ਤੇ ਵੀ ਉੱਠੇਗਾ ਕਿਉਂਕਿ ਇਸ 'ਚ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂ ਹੈ। ਗਲਤੀ ਕੈਨੇਡੀਅਨ ਏਜੰਸੀਆਂ ਤੋਂ ਵੀ ਹੋਈ ਹੈ ਕਿਉਂਕਿ ਕੈਨੇਡੀਅਨ ਏਜੰਸੀਆਂ ਇੰਨੇ ਵੱਡੇ ਪੱਧਰ 'ਤੇ ਫਰਜ਼ੀ ਆਫਰ ਲੈਟਰਾਂ ਦਾ ਪਤਾ ਲਗਾਉਣ 'ਚ ਕਿਵੇਂ ਨਾਕਾਮ ਰਹੀਆਂ।

Story You May Like