The Summer News
×
Monday, 20 May 2024

ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਤੋਂ ਧਿਆਨਪੁਰ ਤੱਕ ਕੀਤੀ ਗਈ ਪੈਦਲ ਯਾਤਰਾ

ਬਟਾਲਾ/ਵਿੱਕੀ ਮਲਿਕ : ਸਤਿਗੁਰੂ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਬਟਾਲਾ ਤੋਂ ਇਕ ਵਿਸ਼ਾਲ ਪੈਦਲ ਯਾਤਰਾ ਸ਼੍ਰੀ ਬਾਵਾ ਲਾਲ ਜੀ ਦੇ ਇਤਹਾਸਿਕ ਧਾਰਮਿਕ ਸਥਲ ਕਸਬਾ ਧਿਆਨਪੁਰ ਤਕ ਉਹਨਾਂ ਦੇ ਪੈਰੋਕਾਰਾਂ ਵਲੋਂ ਕੱਢੀ ਜਾਂਦੀ ਹੈl ਇਸ ਵਾਰ ਇਹ 22 ਵੀ ਪੈਦਲ ਯਾਤਰਾ ਚ ਵੀ ਵੱਡੀ ਗਿਣਤੀ ਚ ਸ਼ਰਧਾਲੂ ਸ਼ਾਮਿਲ ਹੋਏ ਉਥੇ ਹੀ ਇਸ ਯਾਤਰਾ ਚ ਵਿਸ਼ੇਸ ਤੌਰ ਤੇ 15 ਵੀ ਗੱਦੀ ਸ਼੍ਰੀ ਸਤਿਗੁਰੂ ਸ੍ਰੀ ਬਾਵਾ ਲਾਲ ਜੀ ਮੰਦਿਰ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਸ਼ਾਮਿਲ ਸਨl


ਉਥੇ ਹੀ ਸ਼ਰਧਾਲੂਆ ਦਾ ਕਹਿਣਾ ਸੀ ਕਿ ਉਹ ਹਰ ਸਾਲ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਧਿਆਨਪੁਰ ਨੱਤਮਸਤਕ ਹੁੰਦੇ ਹਨ ਅਤੇ ਉਹ ਲੰਬੇ ਸਮੇ ਤੋਂ ਇਸ ਯਾਤਰਾ ਦਾ ਹਿਸਾ ਬਣਦੇ ਹਨ ਅਤੇ ਉਹਨਾਂ ਲਈ ਇਹ ਵੱਡਾ ਦਿਹਾੜਾ ਹੈ, ਉਥੇ ਹੀ ਜਿਕਰਯੁਗ ਹੈ ਕਿ ਪੈਰੋਕਾਰਾਂ ਦੀ ਲੰਬੇ ਸਮੇ ਦੀ ਮੰਗ ਨੂੰ ਲੈਕੇ ਇਸ ਵਾਰ ਕਲ ਜਨਮਦਿਹਾੜੇ ਵਾਲੇ ਦਿਨ 23 ਜਨਵਰੀ 2023 ਨੂੰ ਪੰਜਾਬ ਸਰਕਾਰ ਦੇ ਆਦੇਸ਼ਾ ਤੇ ਜ਼ਿਲ੍ਹਾ ਗੁਰਦਾਸਪੁਰ ਚ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਦਾ ਵੀ ਐਲਾਨ ਕੀਤਾ ਗਿਆ ਹੈ | ਉਥੇ ਹੀ ਬਟਾਲਾ ਤੋਂ ਚੱਲੀ ਪੈਦਲ ਯਾਤਰਾ ਚ ਵੱਡੀ ਗਿਣਤੀ ਚ ਸ਼ਰਧਾਲੂ ਸ਼ਾਮਿਲ ਹੋਏ ਅਤੇ ਇਕ ਵੱਖ ਤਰ੍ਹਾਂ ਦਾ ਧਾਰਮਿਕ ਰੰਗ ਦੇਖਣ ਨੂੰ ਮਿਲ ਰਿਹਾ ਸੀ ਇਸ ਦੇ ਨਾਲ ਹੀ ਬਟਾਲਾ ਪੁਲਿਸ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਫੋਰਸ ਵਲੋਂ ਸੁਰਖਿਆ ਪੱਖ ਤੋਂ ਕੜੇ ਇੰਤਜ਼ਾਮ ਕੀਤੇ ਗਏ ਹਨ ਜਿਸ ਨਾਲ ਇਸ ਯਾਤਰਾ ਅਤੇ ਇਸ ਜਨਮ ਦਿਹਾੜੇ ਚ ਸ਼ਾਮਿਲ ਹੋਣ ਵਾਲੀ ਦੂਰ ਦੁਰਾਡੇ ਤੋਂ ਆਈ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ |

Story You May Like