The Summer News
×
Tuesday, 21 May 2024

ਅੱਜ ਦੇ ਮੁਕਾਬਲਿਆਂ 'ਚ ਕਰੀਬ 1725 ਖਿਡਾਰੀਆਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, 20 ਅਕਤੂਬਰ - ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ - 2022 ਤਹਿਤ ਰਾਜ ਪੱਧਰੀ ਮੁਕਾਬਲਿਆਂ ਵੱਖ ਵੱਖ ਜਿਲ੍ਹਿਆਂ ਦੇ ਬਾਸਕਟਬਾਲ, ਹੈਂਡਬਾਲ, ਸਾਫਟਬਾਲ ਅਤੇ ਜੂਡੋ ਖੇਡਾਂ ਵਿੱਚ ਅੰਡਰ-21 ਵਰਗ ਵਿੱਚ 911 ਲੜਕੇ ਅਤੇ 814 ਲੜਕੀਆਂ ਸਮੇਤ ਕੁੱਲ 1725 ਖਿਡਾਰੀਆਂ ਨੇ ਭਾਗ ਲਿਆ।


ਅੱਜ ਦੇ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਅਗੋਂ ਹੋਰ ਡੱਟ ਕੇ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਇਨ੍ਹਾਂ ਖੇਡਾਂ ਵਿੱਚ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ ਅਤੇ ਖੇਡ ਮੈਦਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਡਾਰੀ ਆਪਣੀ ਖੇਡ ਕਲਾ ਦੇ ਜੌਹਰ ਵਿਖਾ ਰਹੇ ਹਨ।


ਇਸ ਤੋਂ ਇਲਾਵਾ ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਇਸ ਟੂਰਨਾਮੈਂਟ ਵਿੱਚ ਇਮਾਨਦਾਰੀ, ਲਗਨ ਅਤੇ ਖੇਡ ਭਾਵਨਾ ਨਾਲ ਖੇਡਣ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦਾ ਸੰਦੇਸ਼ ਦਿੱਤਾ।


ਅੱਜ ਦੀਆਂ ਖੇਡਾਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਫਟਬਾਲ ਅੰਡਰ-17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਅੰਮ੍ਰਿਤਸਰ ਨੇ ਦੂਜਾ ਅਤੇ ਫਾਜਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਫਟਬਾਲ ਅੰਡਰ-17 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਪਹਿਲਾ ਸਥਾਨ, ਲੁਧਿਆਣਾ ਨੇ ਦੂਜਾ ਸਥਾਨ ਅਤੇ ਫਾਜਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਹੈਂਡਬਾਲ ਅੰਡਰ-17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਪਹਿਲਾ ਸਥਾਨ, ਪਟਿਆਲਾ ਨੇ ਦੂਜਾ ਸਥਾਨ ਅਤੇ ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮੁਹਾਲੀ ਨੇ ਪਹਿਲਾ, ਫਰੀਦਕੋਟ ਨੇ ਦੂਜਾ ਸਥਾਨ ਅਤੇ ਫਿਰੋਜਪੁਰ ਤੇ ਹੁਸਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਜੂਡੋ ਅੰਡਰ-17 ਲੜਕਿਆਂ ਦੀ ਓਵਰ ਆਲ ਚੈਂਪੀਅਨਸਿਪ ਵਿੱਚ ਪਟਿਆਲਾ ਨੇ ਪਹਿਲਾ, ਐਸ.ਏ.ਐਸ. ਨਗਰ ਨੇ ਦੂਜਾ ਅਤੇ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-17 ਲੜਕੀਆਂ ਦੀ ਓਵਰ ਆਲ ਚੈਂਪੀਅਨਸਿਪ ਵਿੱਚ ਹੁਸਿਆਰਪੁਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਹਂੈਂਡਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਠਾਨਕੋਟ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 19-8 ਦੇ ਫਰਕ ਨਾਲ, ਅੰਮ੍ਰਿਤਸਰ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 11-10 ਦੇ ਫਰਕ ਨਾਲ, ਸੰਗਰੂਰ ਦੀ ਟੀਮ ਨੇ ਹੁਸਿਆਰਪੁਰ ਦੀ ਟੀਮ ਨੂੰ 21-13 ਦੇ ਫਰਕ ਨਾਲ, ਐਸ.ਏ.ਐਸ. ਨਗਰ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 28-1 ਦੇ ਫਰਕ ਨਾਲ, ਲੁਧਿਆਣਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ 18-3 ਦੇ ਫਰਕ ਨਾਲ, ਪਟਿਆਲਾ ਨੇ ਫਾਜਿਲਕਾ ਨੂੰ 25-15 ਦੇ ਫਰਕ ਨਾਲ, ਫਿਰੋਜਪੁਰ ਨੇ ਰੋਪੜ ਨੂੰ 23-21 ਦੇ ਫਰਕ ਨਾਲ, ਪਠਾਨਕੋਟ ਨੇ ਸ੍ਰੀ ਮੁਕਤਸਰ ਸਾਹਿਬ ਨੂੰ 13-4 ਦੇ ਫਰਕ ਨਾਲ, ਅੰਮ੍ਰਿਤਸਰ ਸਾਹਿਬ ਨੇ ਮਾਨਸਾ ਨੂੰ 20-15 ਦੇ ਫਰਕ ਨਾਲ ਅਤੇ ਫਤਿਹਗੜ੍ਹ ਸਾਹਿਬ ਨੇ ਮੋਗਾ 19-5 ਦੇ ਫਰਕ ਨਾਲ ਹਰਾਇਆ।


ਹੈਂਡਬਾਲ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਹੁਸਿਆਰਪੁਰ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ 5-1 ਦੇ ਫਰਕ ਨਾਲ, ਕਪੂਰਥਲਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 9-7 ਦੇ ਫਰਕ ਨਾਲ ਅਤੇ ਰੋਪੜ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 18-7 ਦੇ ਫਰਕ ਨਾਲ, ਸ਼ਹੀਦ ਭਗਤ ਸਿੰਘ ਨਗਰ ਨੇ ਮੋਹਾਲੀ ਨੂੰ 8-0 ਦੇ ਫਰਕ ਨਾਲ, ਫਰੀਦਕੋਟ ਨੇ ਜਲੰਧਰ ਨੂੰ 14-3 ਦੇ ਫਰਕ ਨਾਲ ਅਤੇ ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ 23-2 ਦੇ ਫਰਕ ਨਾਲ ਹਰਾਇਆ।


ਸਾਫਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਐਸ.ਏ.ਐਸ. ਨਗਰ ਦੀ ਟੀਮ ਨੂੰ 14-0 ਦੇ ਫਰਕ ਨਾਲ, ਜਲੰਧਰ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 15-0 ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 12-2 ਦੇ ਫਰਕ ਨਾਲ, ਮੋਗਾ ਦੀ ਟੀਮ ਨੇ ਸੰਗਰੂਰ ਨੂੰ 6-2 ਦੇ ਫਰਕ ਨਾਲ ਅਤੇ ਮਾਨਸਾ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ 13-2 ਦੇ ਫਰਕ ਨਾਲ ਹਰਾਇਆ।


ਸਾਫਟਬਾਲ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 14-0 ਦੇ ਫਰਕ ਨਾਲ, ਰੂਪਨਗਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 13-12 ਦੇ ਫਰਕ ਨਾਲ, ਅੰਮ੍ਰਿਤਸਰ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 12-2 ਦੇ ਫਰਕ ਨਾਲ, ਫਿਰੋਜਪੁਰ ਨੇ ਫਾਜਿਲਕਾ ਨੂੰ 12-2 ਦੇ ਫਰਕ ਨਾਲ ਅਤੇ ਲੁਧਿਆਣਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 11-1 ਦੇ ਫਰਕ ਨਾਲ ਹਰਾਇਆ।


ਬਾਸਕਟਬਾਲ ਅੰਡਰ-21 ਲੜਕਿਆ ਦੇ ਮੁਕਾਬਲਿਆਂ ਵਿੱਚ ਫਤਿਹਗੜ੍ਹ ਸਾਹਿਬ ਨੇ ਸੰਗਰੂਰ ਨੂੰ 45-19 ਦੇ ਫਰਕ ਨਾਲ, ਹੁਸਿਆਰਪੁਰ ਨੇ ਤਰਨਤਾਰਨ ਨੂੰ 41-9 ਦੇ ਫਰਕ ਨਾਲ, ਕਪੂਰਥਲਾ ਨੇ ਫਾਜਿਲਕਾ ਨੂੰ 48-32 ਦੇ ਫਰਕ ਨਾਲ, ਪਠਾਨਕੋਟ ਨੇ ਮੋਗਾ ਨੂੰ 39-35 ਦੇ ਫਰਕ ਨਾਲ, ਮਾਨਸਾ ਨੇ ਬਠਿੰਡਾ ਨੂੰ 56-28 ਦੇ ਫਰਕ ਨਾਲ, ਮੁਕਤਸਰ ਸਾਹਿਬ ਨੇ ਅੰਮ੍ਰਿਤਸਰ ਨੂੰ 75-59 ਦੇ ਫਰਕ ਨਾਲ ਅਤੇ ਫਰੀਦਕੋਟ ਨੇ ਐਸ਼ਬੀ਼ਐਸ਼ਨਗਰ ਨੂੰ 38-11 ਦੇ ਫਰਕ ਨਾਲ ਹਰਾਇਆ।


ਬਾਸਕਟਬਾਲ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਲੇਰਕੋਟਲਾ ਨੇ ਫਤਿਹਗੜ੍ਹ ਸਾਹਿਬ ਨੂੰ 26-2 ਦੇ ਫਰਕ ਨਾਲ, ਗੁਰਦਾਸਪੁਰ ਨੇ ਫਰੀਦਕੋਟ ਨੂੰ 22-9 ਦੇ ਫਰਕ ਨਾਲ, ਮੁਕਤਸਰ ਸਾਹਿਬ ਨੇ ਬਠਿੰਡਾ ਨੂੰ 16-2 ਦੇ ਫਰਕ ਨਾਲ, ਸੰਗਰੂਰ ਨੇ ਪਟਿਆਲਾ ਨੂੰ 38-0 ਦੇ ਫਰਕ ਨਾਲ ਅਤੇ ਲੁਧਿਆਣਾ ਨੇ ਮਾਨਸਾ ਨੂੰ 47-14 ਦੇ ਫਰਕ ਨਾਲ ਹਰਾਇਆ।

Story You May Like