The Summer News
×
Saturday, 11 May 2024

Lawrence Bishnoi ਦੇ ਇੰਟਰਵਿਊ ਨੂੰ ਦੇਖ ਕੇ ਦੋ ਨਾਬਾਲਿਕ ਲੜਕੀਆਂ ਪਹੁੰਚੀਆਂ ਉਸ ਨੂੰ ਮਿਲਣ ਲਈ ਜੇਲ੍ਹ

ਚੰਡੀਗੜ੍ਹ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਤੇ Lawrence Bishnoi ਨੇ ਇਕ ਇੰਟਰਵਿਊ ਦੌਰਾਨ ਕਈ ਵੱਡੇ ਖੁਲਾਸੇ ਕੀਤੇ। ਇਸ ਕਾਰਨ Lawrence Bishnoi ਸੁਰਖੀਆਂ ਦਾ ਵਿਸ਼ਾ ਬਣੀਆਂ ਹੋਇਆ ਹੈ। ਗੈਂਗਸਟਰ Lawrence ਨੇ ਜੇਲ੍ਹ ਵਿੱਚ ਇੰਟਰਵਿਊ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਅਜਿਹੇ ਖੁਲਾਸੇ ਕੀਤੇ ਜਿਸ ਬਾਰੇ ਕੋਈ ਵੀ ਨਹੀਂ ਜਾਣਦਾ ਸੀ।


ਹੈਰਾਨ ਕਰਨ ਵਾਲੀ ਗਲ ਇਹ ਵੀ ਹੈ ਕਿ ਗੈਂਗਸਟਰ ਲਾਰੇਂਸ ਦੇ ਇਸ ਇੰਟਰਵਿਊ ਤੋਂ ਪ੍ਰਭਾਵਿਤ ਹੋ ਕੇ ਦੋ ਨਾਬਾਲਿਕ ਲੜਕੀਆਂ ਉਸ ਨੂੰ ਜੇਲ੍ਹ ‘ਚ ਹੀ ਮਿਲਣ ਲਈ ਪਹੁੰਚੀਆਂ। ਇਸ ਦੌਰਾਨ ਜਦ ਦੋਵੇਂ ਲੜਕੀਆਂ ਲਾਰੇਂਸ ਨੂੰ ਮਿਲਣ ਲਈ ਪਹੁੰਚੀਆਂ ਤਾਂ ਉਹਨਾਂ ਨੂੰ ਉਥੇ ਰੋਕਿਆ ਗਿਆ, ਫਿਰ ਲੜਕੀਆਂ ਵੱਲੋਂ ਤਸਵੀਰਾਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ ਫਿਰ ਉਹਨਾਂ ਦੋਵਾਂ ਨੂੰ ਸਖੀ ਸੈਂਟਰ ਭੇਜਿਆ ਗਿਆ, ਉੱਥੇ ਲੜਕੀਆਂ ਤੋਂ ਘਰ ਦਾ ਪਤਾ ਪਹੁੰਚਿਆ ਗਿਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਇਹਨਾਂ ਨੂੰ ਲੈਣ ਲਈ ਬਠਿੰਡਾ ਆਏ ਹਨ ਉਨ੍ਹਾਂ ਵੱਲੋਂ ਫਿਲਹਾਲ ਲੜਕੀਆਂ ਦੀ ਕੌਂਸਲਿੰਗ ਕੀਤੀ ਗਈ ਹੈ।

Story You May Like