The Summer News
×
Friday, 10 May 2024

ਮਲੇਰੀਆ ਤੋਂ ਬਚਾਅ ਸਬੰਧੀ ਲਗਾਇਆ ਜਾਗਰੂਕਤਾ ਕੈਂਪ

ਪਟਿਆਲਾ 27 ਜੂਨ: ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਨੀਤ ਕੌਰ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਕਰੀਮਿਕਾ ਬਿਸਕੁਟ ਫ਼ੈਕਟਰੀ ਕਾਮੀ ਕਲਾਂ ਵਿਚ ਮਲੇਰੀਆ ਤੋ ਬਚਾਅ ਸਬੰਧੀ ਜਾਗਰੂਕਤਾ ਕੈਪ ਲਾਇਆ ਗਿਆ।


ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਮਲੇਰੀਆ, ਡੇਂਗੂ, ਚਿਕਨਗੁਨੀਆਂ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਖੜੇ ਪਾਣੀ ਦੇ ਸਰੋਤਾਂ ਨੂੰ ਖ਼ਤਮ ਕੀਤਾ ਜਾਵੇ। ਉਹਨਾਂ ਸਿਹਤ ਕਰਮੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ/ ਮੁਹੱਲਿਆਂ ਵਿੱਚ ਘਰੋਂ ਘਰੀਂ ਖੜੇ ਪਾਣੀ ਦੇ ਸਰੋਤ ਚੈੱਕ ਕਰਨ ਅਤੇ ਮਲੇਰੀਆਂ/ਡੇਂਗੂ ਦੇ ਖ਼ਾਤਮੇ ਲਈ ਰਲ-ਮਿਲ ਕੇ ਹੰਭਲਾ ਮਾਰਨ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਮਲੇਰੀਆ ਦੇ ਸਥਾਨਕ ਪ੍ਰਸਾਰ (ਲੋਕਲ ਟਰਾਂਸਮਿਸ਼ਨ) ਦੀ ਮੁੜ ਸਥਾਪਨਾ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ।


ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆਂ ਆਦਿ ਦੀ ਰੋਕਥਾਮ ਲਈ ਮੱਛਰਾਂ ਦੇ ਲਾਰਵਾ ਨੂੰ ਖ਼ਤਮ ਕਰਨ ਲਈ ਤਲਾਬਾ/ਟੋਭਿਆਂ ਵਿੱਚ ਗੰਬੂਜੀਆ ਮੱਛੀਆਂ ਛੱਡਣਾ, ਖੜੇ ਪਾਣੀ ਵਿੱਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕਰਨਾ ਜਾਰੀ ਹੈ।


ਇਸ ਮੌਕੇ ਸਹਾਇਕ ਮਲੇਰੀਆ ਅਫ਼ਸਰ ਗੁਰਜੰਟ ਸਿੰਘ, ਸੁਪਰਵਾਈਜ਼ਰ ਰਣ ਸਿੰਘ , ਮਲਟੀਪਰਪਜ਼ ਸੁਪਰਵਾਈਜ਼ਰ ਲਖਵਿੰਦਰ ਸਿੰਘ, ਹਰੀਸ਼ ਭੱਟ, ਬਲਦੇਵ ਸਿੰਘ, ਜਸਦੀਪ ਸਿੰਘ, ਦਲਜਿੰਦਰ ਸਿੰਘ, ਸਮੂਹ ਐਮ ਪੀ ਡਬਲਿਊ ਅਤੇ ਆਸ਼ਾ ਵਰਕਰ, ਫ਼ੈਕਟਰੀ ਦੇ ਕਾਮੇ ਆਦਿ ਹਾਜ਼ਰ  ਸਨ।    

Story You May Like