The Summer News
×
Monday, 20 May 2024

ਆਸਟ੍ਰੇਲੀਆ 'ਚ ਬਟਾਲਾ ਦੇ ਏਐਸਈ ਅਤੇ ਮਹਿਲਾ ਹੈਡ ਕਾਂਸਟੇਬਲ ਨੇ ਜਿੱਤੇ ਪੈਸਿਫ਼ਿਕ ਖੇਡਾਂ 'ਚ ਸੋਨੇ ਦੇ ਤਗ਼ਮੇ

ਬਟਾਲਾ : ਬੀਤੇ ਦਿਨੀ ਆਸਟ੍ਰੇਲੀਆ ਵਿਖੇ ਪੈਨ ਪੈਸਿਫ਼ਿਕ ਮਾਸਟਰਜ਼ ਗੇਮਸ 2022 ਦਾ ਅਯੁਜਨ ਹੋਇਆ ਤਾ ਇਹਨਾਂ ਖੇਡਾਂ 'ਚ ਪੰਜਾਬ ਪੁਲਿਸ ਵਲੋਂ ਵੀ ਦੇਸ਼ ਦੀ ਨੁਮੰਦਗੀ ਕੀਤੀ ਗਈ ਸੀ ਜਿਸ ਦੇ ਚਲਦੇ ਖੇਡਾਂ ਚ ਭਾਰਤ ਵਲੋਂ ਗਏ ਬਟਾਲਾ ਚ ਆਬਕਾਰੀ ਪੁਲਿਸ ਚ ਤੈਨਾਤ ਏਐਸਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ 'ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਉਥੇ ਹੀ ਅੱਜ ਜਦ ਇਹ ਦੋਵੇ ਪੰਜਾਬ ਪੁਲਿਸ ਮੁਲਾਜਿਮ ਬਟਾਲਾ ਆਪਣੇ ਆਬਕਾਰੀ ਦਫਤਰ ਪਹੁਚੇ ਤਾ ਉਹਨਾਂ ਦਾ ਸਟਾਫ ਦੇ ਸਾਥੀਆਂ ਵਲੋਂ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਥੇ ਹੀ ਏਐਸਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ 'ਚ ਸੋਨੇ ਦਾ ਤਗਮਾ ਜਿਤਿਆ ਅਤੇ ਉਹਨਾਂ ਦੱਸਿਆ ਕਿ ਪਹਿਲਾ ਵੀ ਉਹ ਵਰਲਡ ਪੁਲਿਸ ਗੇਮਸ 'ਚ ਇਸੇ ਤਰ੍ਹਾਂ ਤਗਮੇ ਜਿੱਤ ਆਏ ਸਨ | ਉਥੇ ਹੀ ਉਹਨਾਂ ਕਿਹਾ ਕਿ ਉਹ ਆਬਕਾਰੀ ਵਿਭਾਗ ਚ ਡਿਊਟੀ ਤੇ ਤੈਨਾਤ ਹਨ ਅਤੇ ਡਿਊਟੀ ਵੀ ਕੜੀ ਹੈ ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਇਹ ਮੈਡਲ ਜਿਤੇ ਹਨ |

 

ਉਥੇ ਹੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵਲੋਂ ਗੋਲਾ ਸੁੱਟਣ ( ਸ਼ੋਟਪੁੱਟ ) ਚ ਪਹਿਲਾ ਸਥਾਨ ਹਾਸਿਲ ਕਰ ਗੋਲਡ ਮੈਡਲ ਜਿੱਤਿਆ ਹੈ ਜਦਕਿ ਸਰਬਜੀਤ ਦਸਦੀ ਹੈ ਕਿ ਭਾਵੇ ਕਿ ਨੌਕਰੀ ਦੇ ਚਲਦੇ ਉਸ ਵਲੋਂ ਆਪਣੀ ਗੇਮ ਛੱਡ ਦਿਤੀ ਗਈ ਸੀ ਲੇਕਿਨ ਉਹਨਾਂ ਦੇ ਸੀਨੀਅਰ ਅਤੇ ਕੋਚ ਬਣ ਏਐਸਈ ਜਸਪਿੰਦਰ ਸਿੰਘ ਨੇ ਉਹਨਾਂ ਨੂੰ ਦੋਬਾਰਾ ਗੇਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸੇ ਦੇ ਨਤੀਜਾ ਹੈ ਕਿ ਅੱਜ ਉਹ ਇਹ ਜਿੱਤ ਹਾਸਿਲ ਕੀਤੀ ਹੈ | ਉਥੇ ਹੀ ਇਹਨਾਂ ਦੋਵੇ ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਅਤੇ ਵਿਸ਼ੇਸ ਕਰ ਉਹਨਾਂ ਮਾਤਾ ਪਿਤਾ ਨੂੰ ਅਪੀਲ ਕੀਤੀ ਜਿਹਨਾਂ ਦੇ ਬੱਚੇ ਛੋਟੇ ਹਨ ਕਿ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਗ੍ਰਾਉੰਡ ਨਾਲ ਜੋੜਨ ਤਾ ਜੋ ਉਹ ਅੱਜ ਵੱਗ ਰਹੇ ਇਹ ਨਸ਼ੇ ਦੇ ਦਰੀਏ ਤੋਂ ਬੱਚ ਸਕਣ ਅਤੇ ਆਪਣਾ ਇਕ ਚੰਗਾ ਮੁਕਾਮ ਅਗੇ ਚੱਲ ਹਾਸਿਲ ਕਰਨ | ਅਤੇ ਉਹਨਾਂ ਕਿਹਾ ਕਿ ਉਹ ਧੰਨਵਾਦ ਹਨ ਕਿ ਉਹਨਾਂ ਦਾ ਵਿਭਾਗ ਵਲੋਂ ਇਹ ਭਰਵਾ ਸਵਾਗਤ ਕੀਤਾ ਗਿਆ ਹੈ | ਉਥੇ ਹੀ ਸਮਾਜ ਸੇਵੀ ਸੰਸਥਾ ਵਲੋਂ ਵੀ ਇਹਨਾਂ ਦੋਵਾਂ ਨੂੰ ਸਨਮਾਨਿਤ ਕੀਤਾ ਗਿਆ | 

 

Story You May Like