मुख्यमंत्री भगवंत मान ने लुधियाना से उम्मीदवार अशोक पराशर पप्पी के लिए किया प्रचार, कहा - लोग 'आप' को एक और ऐतिहासिक जनादेश देने को तैयार
ਭਾਰਤ ਪਾਕਿਸਤਾਨ ਸਰਹੱਦ ‘ਤੇ ਮਿਲੇ ਪਾਕਿਸਤਾਨੀ ਡ੍ਰੋਨ ਮਾਮਲੇ ‘ਚ BSF ਨੇ ਹਾਸਿਲ ਕੀਤੀ ਸਫਲਤਾ
ਫਾਜ਼ਿਲਕਾ : ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਤੇ ਤਾਰਬੰਦੀ ਦੇ ਪਾਰ ਇਕ ਡ੍ਰੋਨ ਨਜ਼ਰ ਆਇਆ । ਜਿਸ ਨੂੰ ਬੀਐਸਐਫ ਨੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਇਸ ਡ੍ਰੋਨ ਦੇ ਨਾਲ ਇੱਕ ਕਿੱਲੋ ਛੇ 100 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਜਿਸ ਤੋਂ ਬਾਅਦ ਅੱਜ BSF ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ। BSF ਦੇ ਡੀਆਈਜੀ ਵੀਪੀ ਬਡੋਲਾ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਡ੍ਰੋਨ ਆ ਰਿਹਾ ਸੀ ਜਿਵੇਂ ਹੀ ਭਾਰਤ ਪਾਕਿਸਤਾਨ ਤਾਰਬੰਦੀ ਤੇ ਤਾਇਨਾਤ ਬੀਐਸਐਫ ਜਵਾਨਾਂ ਦੀ ਨਜ਼ਰ ਉਸ ਤੇ ਪਈ ਤਾਂ ਉਸ ਨੂੰ ਤੁਰੰਤ ਡੇਗ ਲਿਆ ਗਿਆ ਤੇ ਆਪਣੇ ਕਬਜ਼ੇ ਚ ਲੈ ਲਿਆ ਜਿਸ ਤੋਂ ਬਾਅਦ ਉਸ ਦੇ ਨਾਲ ਇੱਕ ਕਿਲੋ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਹਾਲਾਂਕਿ ਇਸ ਨੂੰ ਹੁਣ ਜਾਂਚ ਦੇ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ।