The Summer News
×
Monday, 29 April 2024

ਕਚਹਿਰੀ ‘ਚ 140 ਵਕੀਲ ਕਿਸੇ ਹੋਰ ਦੇ ਲਾਇਸੰਸ ਜਾਂ ਜਾਅਲੀ ਲਾਇਸੈਂਸ ‘ਤੇ ਕਰ ਰਹੇ ਨੇ ਪ੍ਰੈਕਟਿਸ, ਵੱਡੇ ਖੁਲਾਸੇ ਹੋਣ ਦੀ ਉਮੀਦ !

ਲੁਧਿਆਣਾ, 11 ਅਗਸਤ (ਭਰਤ ਸ਼ਰਮਾ) ਲੁਧਿਆਣਾ ਦੀ ਜ਼ਿਲਾ ਕਚਹਿਰੀ ਦੇ ਵਿੱਚੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਲੁਧਿਆਣਾ ਬਾਰ ਕੌਂਸਲ ਵਲੋਂ ਕੀਤੀ ਗਈ ਜਾਂਚ ਚ ਇਹ ਪਤਾ ਚਲਿਆ ਕਿ ਲੁਧਿਆਣਾ ਦੇ ਵਿੱਚ 140 ਦੇ ਕਰੀਬ ਵਕੀਲ ਅਜਿਹੇ ਹਨ ਜਿਨ੍ਹਾਂ ਕੋਲ ਆਪਣਾ ਲਾਇਸੈਂਸ ਹੀ ਨਹੀਂ ਹੈ ਅਤੇ ਉਹ ਬਾਰ ਅੰਦਰ ਪ੍ਰੇਕਟਿਸ ਕਰ ਰਹੇ ਨੇ ਉਨ੍ਹਾਂ ਵੱਲੋ ਜਾਂ ਤਾਂ ਕਿਸੇ ਹੋਰ ਦੇ ਲਾਇਸੈਂਸ ਤੇ ਜਾਂ ਜਾਲੀ ਲਾਇਸੈਂਸ ਬਣਾ ਕੇ ਪ੍ਰੇਕਟਿਸ ਕਰ ਰਹੇ ਨੇ ਜੌ ਕਿ ਗੈਰ ਕਨੂੰਨੀ ਹੈ ਇਸ ਸਬੰਧੀ ਬਾਰ ਕੌਂਸਲ ਵਲੋਂ ਇਕ ਡੇਵਿਡ ਗਿੱਲ ਨਾਂਅ ਦੇ ਵਕੀਲ ਦੀ ਸ਼ਿਕਾਇਤ ਤੇ ਜਾਂਚ ਲਈ ਕਮੇਟੀ ਬਣਾਈ ਸੀ ਜਿਸ ਚ ਹਰੀਸ਼ ਰਾਏ ਢੰਡਾ ਵੀ ਮੈਂਬਰ ਸਨ ਅਤੇ ਜਾਂਚ ਚ ਪਤਾ ਲੱਗਿਆ ਕਿ 140 ਵਕੀਲ ਅਜਿਹੇ ਹਨ ਜਿਨ੍ਹਾਂ ਕੋਲ ਪ੍ਰੇਕਟਿਸ ਕਰਨ ਦਾ ਲਾਇਸੈਂਸ ਹੀ ਨਹੀਂ ਹੈ, ਇਥੋਂ ਤੱਕ ਕੇ ਕਈ ਵਕੀਲ ਜਾਲੀ ਲਾਇਸੈਂਸ ਬਣਾ ਕਿ ਪ੍ਰੇਕਟਿਸ ਕਰ ਰਹੇ ਸਨ ਅਤੇ ਉਨ੍ਹਾਂ ਨੇ ਲੁਧਿਆਣਾ ਦੇ ਹੀ ਇੱਕ ਵਕੀਲ ਦਾ ਨਾਂ ਲਿਆ ਹੈ ਜਿਸ ਨੇ ਇਹ ਲਾਇਸੈਂਸ ਤੇ ਡਿਗਰੀਆਂ ਉਸ ਨੂੰ ਮੁਹਈਆ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇੱਕ ਵਕੀਲ ਤਾਂ ਅਜਿਹਾ ਹੈ ਜੌ ਬਾਰ ਕੌਂਸਲ ਦੇ ਏਗਜ਼ਿ ਕਿਉਤਿਵ ਦਾ ਮੈਬਰ ਵੀ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ।

ਵਕੀਲ ਹਰੀਸ਼ ਰਾਏ ਢੰਡਾ ਨੇ ਦੱਸਿਆ ਕਿ ਇਹ 2003 ਤੋਂ ਇਹ ਪ੍ਰੇਕਟਿਸ ਕਰ ਰਹੇ ਸਨ ਤੇ ਕਿਸੇ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਿਆ, ਉਨ੍ਹਾਂ ਦੱਸਿਆ ਕਿ ਡੇਵਿਡ ਗਿੱਲ ਨੇ ਪਰਮਿੰਦਰ ਸਿੰਘ ਸਬੰਧੀ ਸ਼ਿਕਾਇਤ ਕੀਤੀ ਸੀ, ਜੋਕਿ ਕਿਸੇ ਪਟਿਆਲਾ ਦੇ ਵਕੀਲ ਦੇ ਲਾਈਸੈਂਸ ਤੇ ਪ੍ਰੇਕਟਿਸ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਕੀਲ ਦੀਪਕ ਦਾ ਨਾ ਸਾਹਮਣੇ ਆਇਆ ਹੈ ਜੋਕਿ ਇਸ ਸਬੰਧੀ ਜਾਅਲੀ ਲਾਇਸੈਂਸ ਦਵਾਉਣ ਲਈ 1.5 ਲੱਖ ਤੋਂ 2.5 ਲੱਖ ਰੁਪਏ ਲੈਂਦਾ ਸੀ ਉਨ੍ਹਾਂ ਕਿਹਾ ਕੇ ਅਸੀਂ ਜਾਂਚ ਕਰਕੇ ਅੱਗੇ ਕਰਵਾਈ ਲਈ ਸਿਫਾਰਿਸ਼ ਕਰ ਦਿੱਤੀ ਹੈ ਇਸ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ।


Story You May Like