The Summer News
×
Monday, 29 April 2024

ਦਾਜ ਦੀ ਬਲੀ ਚੜੀ ਇਕ ਹੋਰ ਵਿਆਹੁਤਾ ਲੜਕੀ, ਪੇਕੇ ਪਰਿਵਾਰ ਵੱਲੋਂ ਸਹੁਰਿਆਂ ‘ਤੇ ਲਗਾਏ ਗਏ ਦੋਸ਼

ਮਾਨਸਾ : ਦਾਜ ਦੇ ਲਾਲਚੀਆਂ ਦੇ ਲਾਲਚ ਅੱਗੇ ਇਕ ਹੋਰ ਵਿਆਹੁਤਾ ਲੜਕੀ ਦਾਜ ਦੀ ਬਲੀ ਚੜੀ ਹੈ। ਸਹੁਰੇ ਪਰਿਵਾਰ ਵੱਲੋਂ ਲੜਕੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ, ਇਸ ਮਾਮਲੇ ਵਿੱਚ ਪੁਲੀਸ ਵੱਲੋਂ ਸਹੁਰਾ ਪਰਿਵਾਰ ਦੇ ‘ਚ ਸੱਸ ਅਤੇ ਲੜਕੀ ਦੇ ਪਤੀ  ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਕਮਲਜੀਤ ਕੌਰ ਪੁੱਤਰੀ ਬਿੱਕਰ ਸਿੰਘ ਦਾ ਵਿਆਹ ਦੱਸ ਮਹੀਨੇ ਪਹਿਲਾਂ ਜਤਿੰਦਰ ਸਿੰਘ ਵਾਸੀ ਮੱਤੀ ਦੇ ਨਾਲ ਹੋਇਆ ਸੀ, ਪਰ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਲਗਾਤਾਰ ਦਹੇਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਲੜਕੀ ਕਮਲਜੀਤ ਕੌਰ ਦੇ ਭਰਾ ਕੁਲਵਿੰਦਰ ਸਿੰਘ ਨੇ ਭੀਖੀ ਪੁਲੀਸ ਨੂੰ ਦਿੱਤੇ ਬਿਆਨਾਂ ਦੇ ਵਿਚ ਲਿਖਿਆ ਹੈ ਕਿ ਉਸ ਦੀ ਭੈਣ ਕਮਲਜੀਤ ਕੌਰ ਦਾ ਵਿਆਹ ਜਤਿੰਦਰ ਸਿੰਘ ਵਾਸੀ ਮੱਤੀ ਦੇ ਨਾਲ ਦੱਸ ਮਹੀਨੇ ਪਹਿਲਾਂ ਹੋਇਆ ਸੀ ,ਪਰ ਸਹੁਰਾ ਪਰਿਵਾਰ ਵੱਲੋ ਲਗਾਤਾਰ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸ ਨੂੰ ਪਹਿਲਾਂ ਵੀ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਸੀ ਅਤੇ ਹੁਣ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ।


ਉਧਰ ਥਾਣਾ ਭੀਖੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਮਲਜੀਤ ਕੌਰ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨਾਂ ਤੇ ਜਤਿੰਦਰ ਸਿੰਘ ਮ੍ਰਿਤਕਾ ਦਾ ਪਤੀ ਰਵਿੰਦਰ ਕੌਰ ਸੱਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Story You May Like