The Summer News
×
Monday, 29 April 2024

ਜਲੰਧਰ ਪੁਲਿਸ ਦੀ ਵੱਡੀ ਸਫਲਤਾ , ਨਸ਼ਾ ਤਸਕਰਾ ਨੂੰ ਕੀਤਾ ਗ੍ਰਿਫਤਾਰ

ਜਲੰਧਰ:  ਗੁਰਸ਼ਰਨ ਸਿੰਘ ਸੰਧੂ, IPS, ਕਮਿਸ਼ਨਰ ਪੁਲਿਸ, ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ, PPS, DCP-Inv, ਜਗਜੀਤ ਸਿੰਘ ਸਰੋਆ, ADCP-Inv, ਪਰਮਜੀਤ ਸਿੰਘ, PPS, ACP-D, ਦੀ ਯੋਗ ਅਗਵਾਈ ਹੇਠ Insp. ਇੰਦਰਜੀਤ ਸਿੰਘ, ਇੰਚਾਰਜ ਐਂਟੀ ਨਾਰਕੋਟਿਕ ਸੈੱਲ, ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ 01 ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 275 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।


ਮਿਤੀ 03.08.2022 ਨੂੰ ਐਂਟੀ ਨਾਰਕੋਟਿਕ ਸਟਾਫ ਦੀ ਪੁਲਿਸ ਟੀਮ ਬਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾ ਅਤੇ ਨਸ਼ਾ ਸਮੱਗਲਰਾਂ ਦੇ ਸਬੰਧ ਵਿੱਚ ਟੀ-ਪੁਆਂਇੰਟ ਰੇਲਵੇ ਕਲੋਨੀ ਜਲੰਧਰ ਮੌਜੂਦ ਸੀ, ਦੋਰਾਨੇ ਚੈਕਿੰਗ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ । ਜੋ ਪੁਲਿਸ ਪਾਰਟੀ ਨੂੰ ਦੇਖ ਕੇ  ਇਕਦਮ ਪਿੱਛੇ ਨੂੰ ਮੁੜ ਪਿਆ , ਜਿਸਨੂੰ ਪੁਲਿਸ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕੋਰੇਵਾਲ ਖੁਰਦ, ਮੋਗਾ ਦੱਸਿਆ । ਇਕਬਾਲ ਸਿੰਘ ਉਕਤ ਦੀ ਤਲਾਸ਼ੀ ਅਸ਼ਵਨੀ ਕੁਮਾਰ, PPS, ACP-Central, ਜਲੰਧਰ ਜੀ ਦੀ ਹਾਜਰੀ ਵਿੱਚ ਕਰਨ ਤੇ ਇਸ ਪਾਸੋਂ 275 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਸਬੰਧੀ ਇਸ ਦੇ ਖਿਲਾਫ ਮੁੱਕਦਮਾ ਨੰਬਰ 88 ਮਿਤੀ 03.08.2022 Us 21/61/85 NDPS ACT, ਥਾਣਾ ਨਵੀਂ ਬਾਰਾਦਰੀ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।


 


Story You May Like