The Summer News
×
Monday, 29 April 2024

ਨਸ਼ਾ ਵਿਰੋਧੀ ਮੁਹਿੰਮ ਦੇ ਚੱਲਦਿਆ 70 ਨਸ਼ੀਲੀਆ ਗੋਲੀਆ, ਸਮੇਤ ਇੱਕ ਹੋਰ ਨਸ਼ਾ ਸਮੱਗਲਰ ਕਾਬੂ

ਕਪੂਰਥਲਾ: ਨਵਨੀਤ ਸਿੰਘ ਬੈਂਸ, ਆਈ.ਪੀ.ਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ  ਦੇ ਦੀਸ਼ਾ ਨਿਰਦੇਸ਼ਾ ‘ਤੇ ਨਸ਼ਿਆ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਸ਼ਫ/ਧ ਸਾਹਿਬ ਕਪੂਰਥਲਾ  ਦੀ ਅਗਵਾਈ ਹੇਠ ਅਤੇ ਮਨਪ੍ਰੀਤ ਸ਼ੀਂਹਮਾਰ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਇੰਸ: ਜਸਮੇਲ ਕੌਰ, ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋ ਏ.ਐਸ.ਆਈ ਬਲਵੀਰ ਸਿੰਘ ਚੌਕੀ ਇੰਚਾਰਜ ਮੋਠਾਵਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਇਆ ਹੋਇਆਂ ਟੀ-ਪੁਆਇੰਟ ਮੋਠਾਵਾਲ ਪੁੱਜੇ ਤਾਂ ਸਾਹਮਣੇ ਤੋ ਇੱਕ ਮੋਨਾ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ।


ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਹਿਨੇ ਪਜਾਮੇ ਦੀ ਸੱਜੀ ਜੇਬ ਵਿੱਚੋ ਮੋਮੀ ਲਿਫਾਫਾ ਕੱਢ ਕੇ ਸੁੱਟ ਦਿੱਤਾ। ਜਿਸਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਨਿਰਵੈਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੈਚਾ ਥਾਣਾ ਸੁਲਤਾਨਪੁਰ ਲੌਧੀ ਦੱਸਿਆ ਜਿਸ ਵੱਲੋ ਸੁੱਟੇ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋ 70 ਨਸ਼ੀਲੀਆ ਗੋਲੀਆ ਬਰਾਮਦ ਹੋਈਆ। ਜਿਸਤੇ ਮੁਕੱਦਮਾ ਨੰਬਰ 180 ਮਿਤੀ 03-08-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਸੁਲਤਾਨਪੁਰ ਲੌਧੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲ਼ਿਆਦੀ ਗਈ। ਦੋਸੀ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।ਤਫਤੀਸ਼ ਜਾਰੀ ਹੈ।


 


Story You May Like