The Summer News
×
Monday, 20 May 2024

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲ਼ੋਂ 130 ਕਰੋੜ ਰੁਪਏ ਦੇ ਨਾਲ ਹੋਏ ਵਿਕਾਸ ਕੰਮਾ ਅਤੇ 78 ਕਰੋੜ ਦੇ ਨਵੇ ਸ਼ੁਰੂ ਕੀਤੇ ਕੰਮ ਦੇ ਉਦਘਾਟਨ

ਹਵੇਲੀ ਨੇੜੇ  ਤਰਨ ਤਾਰਨ ਬਾਈ ਪਾਸ ਰੋਡ ਜੰਡਿਆਲਾ ਗੁਰੂ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਾਰਗ ਉੱਪਰ ਬਣੇ ਗੇਟ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ । ਈ ਟੀ ਓ ਨੇ  ਗੱਲਬਾਤ ਕਰਦਿਆਂ ਕਿਹਾ ਕਿ  130 ਕਰੋੜ ਰੁਪਏ  ਦੇ ਹੋਏ ਵਿਕਾਸ ਕੰਮਾ ਦੇ ਉਦਘਾਟਨ ਕੀਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਦੋ ਸਾਲ ਪੂਰੇ ਹੋ ਚੁੱਕੇ ਸਾਰੇ ਪੰਜਾਬ ਦੀਆਂ ਸੜਕਾਂ ਵਧੀਆ ਢੰਗ ਨਾਲ ਬਣਾਇਆ ਗਿਆ ਹਨ ਬਿਜਲੀ ਦੀ ਸਪਲਾਈ ਲੋਕਾਂ ਨੂੰ ਨਿਰਵਿਘਨ ਮਿਲ ਰਹੀ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੋ ਮੁਹੱਲਾ ਕਲੀਨਕ ਖੋਲ੍ਹੇ ਗਏ ਹਨ ਜੰਡਿਆਲਾ ਗੁਰੂ ਲੜਕੀਆਂ ਦੇ ਸਕੂਲ ਨੂੰ ਐਮੀਨੈਸ਼ ਸਕੂਲ ਬਣਾਇਆ ਗਿਆ ਹੈ ਪਰ ਪਹਿਲੀਆਂ ਸਰਾਕਾਰਾਂ ਨੇ ਇਸ ਸੜਕ ਦਾ ਨਾਮ ਸਰਦੂਲ ਸਿੰਘ ਬੰਡਾਲਾ  ਮਾਰਗ ਆਪਣੇ ਪਿਤਾ ਦੇ ਨਾਮ ਨਾਲ ਰੱਖ ਦਿੱਤਾ ਸੀ ਉਸ ਦਾ ਨਾਮ ਬਦਲ ਕੇ ਹੁਣ ਸ੍ਰੀ ਗੁਰੂ ਅਰਜਨ ਦੇਵ ਮਾਰਗ ਰੱਖਿਆ ਹੈ ।

 

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਕਾਸ ਦਾ ਨਵਾਂ ਅਧਿਆਇ ਲਿਖ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਨੂੰ ਦੇਸ਼ ਦਾ ਉਹ ਮੋਹਰੀ ਸੂਬਾ ਬਣਾਈਏ ਜੋ ਕਿ ਕਿਸੇ ਵੇਲੇ ਪੰਜਾਬ ਰਿਹਾ ਹੈ। ਉਹਨਾਂ ਕਿਹਾ ਕਿ ਦੋ ਸਾਲ ਦੇ ਸ਼ਾਸਨ ਵਿੱਚ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਨਾਲ ਨਾਲ ਬੁਨਿਆਦੀ ਢਾਂਚੇ ਅਤੇ ਰੁਜ਼ਗਾਰ ਦੇ ਮੌਕੇ ਦੇਣ ਵਿੱਚ ਵੀ ਲਾਮਿਸਾਲ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਕੰਮ ਹੋਰ ਤੇਜ਼ੀ ਨਾਲ ਹੋਣਗੇ।

ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਹਲਕਾ ਜੰਡਿਆਲਾ ਗੁਰੂ ਦਾ ਵਿਕਾਸ ਦੇ ਕੰਮ ਕਰਕੇ ਹਲਕੇ ਦੀ  ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ ਇਸ ਤੋਂ ਪਹਿਲਾਂ ਟੁੱਟਿਆ ਸੜਕਾਂ ਸ਼ਨ ਇਸ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹਨ।

Story You May Like