The Summer News
×
Tuesday, 21 May 2024

ਸ੍ਰੀ ਮੁਕਤਸਰ ਸਾਹਿਬ ਵਿੱਚ ਸੀ.ਐਮ.ਯੋਗਸ਼ਾਲਾ ਤਹਿਤ ਕੈਂਪ ਹੋਏ ਸ਼ੁਰੂ - ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ  6 ਅਕਤੂਬਰ| ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸੀ.ਐਮ.ਯੋਗਸ਼ਾਲਾ ਤਹਿਤ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਯੋਗਾ ਦੇ ਕੈਂਪ ਸ਼ੁਰੂ ਹੋ ਗਏ ਹਨ। ਇਹ ਯੋਗਾ ਕੈਂਪ 15 ਅਕਤੂਬਰ 2023 ਤੱਕ ਅੱਠ ਵੱਖ-ਵੱਖ ਥਾਵਾਂ ਤੇ ਚਲਾਏ ਜਾਣਗੇ।  


ਇਹਨਾਂ ਯੋਗਾਂ ਕੈਂਪਾਂ ਵਿੱਚ ਯੋਗ ਅਭਿਆਸ ਦੀ ਟਰੇਨਿੰਗ ਦੇਣ ਲਈ ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ ਜਲੰਧਰ ਤੋਂ ਯੋਗ ਆਸਨ ਟਰੇਨਰ ਪਹੁੰਚ ਚੁੱਕੇ ਹਨ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਯੋਗਸ਼ਾਲਾ ਕੈਂਪ ਮਾਈ ਭਾਗੋ ਆਯੁਰਵੈਦਿਕ ਕਾਲਜ, ਗੁਰੂ ਨਾਨਕ ਕਾਲਜ, ਵੋਹਰਾ ਕਾਲੋਨੀ, ਵਾਟਰ ਵਰਕਸ ਨੇੜੇ ਬੱਸ ਸਟੈਂਡ , ਮੁਕਤੇ-ਏ-ਮਿਨਾਰ, ਗੁਰੂ ਗੋਬਿੰਦ ਸਿੰਘ ਪਾਰਕ, ਅਦਰਸ਼ ਸੀਨੀ.ਸੈਕੰ.ਸਕੂਲ ਕੇ.ਕੇ.ਪੀ ਰੋਡ, ਪੁੱਡਾ ਕਾਲੋਨੀ ਕੋਟਕਪੂਰਾ ਰੋਡ ਵਿਖੇ ਸਵੇਰੇ 6.00 ਵਜੇ ਤੋਂ 7.00 ਵਜੇ ਤੱਕ, 7.00 ਵਜੇ ਤੋਂ 8.00 ਵਜੇ ਅਤੇ ਸ਼ਾਮੀ 4.30 ਵਜੇ ਤੋਂ 5.30 ਵਜੇ ਤੱਕ, 5.30 ਤੋਂ 6.30 ਵਜੇ ਤੱਕ ਲਗਾਏ ਜਾ ਰਹੇ ਹਨ।


ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੀ.ਐਮ.ਯੋਗਸਾਲਾ ਕੈਂਪ ਵਿੱਚ ਪਹੁੰਚ ਕੇ ਜਰੂਰ ਸਰੀਰਕ ਅਭਿਆਸ ਕਰਨ ਤਾਂ ਜੋ ਸਰੀਰ ਨੂੰ ਰਿਸਟ-ਪੁਸਟ ਅਤੇ ਤੰਦਰੁਸਤ ਰੱਖਿਆ ਜਾ ਸਕੇ।

Story You May Like