The Summer News
×
Tuesday, 21 May 2024

ਜਿਲ੍ਹੇ ਚ ਖੇਡ ਵਿਭਾਗ ਵੱਲੋਂ ਬੱਚਿਆਂ ਨੂੰ ਹਾਕੀ ਖੇਡ ਖੇਡਣ ਲਈ ਕੀਤਾ ਜਾ ਰਿਹੈ ਪ੍ਰੇਰਿਤ

ਸ੍ਰੀ ਮੁਕਤਸਰ ਸਾਹਿਬ 11 ਮਈ : ਹਾਕੀ ਕੋਚ, ਨੀਤੀ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਖਿਡਾਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਖੇਡਾਂ ਨਾਲ ਜ਼ੋੜਣ ਲਈ ਯਤਨਸੀਲ ਹੈ।ਇਸੇ ਲੜੀ ਤਹਿਤ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹਾਕੀ ਖੇਡ ਨੂੰ ਪ੍ਰਫੂਲਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਹਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਨਾਨਕ ਕਾਲਜ ਵਿਖੇ ਲਗਭਗ 25 ਲੜਕੇ ਅਤੇ ਲੜਕੀਆਂ ਨੂੰ ਰੋਜਾਨਾ ਮੁਫਤ ਹਾਕੀ ਖੇਡ ਦਾ ਅਭਿਆਸ ਸਵੇਰੇ 5 ਵਜੇ ਤੋਂ 7 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾਂਦਾ ਹੈ।


ਉਹਨਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਸਕੂਲਾਂ/ ਜਨਤਕ ਥਾਵਾਂ ਤੇ ਪਹੁੰਚ ਕਰ ਕੇ ਬੱਚਿਆਂ ਨੂੰ ਇਸ ਖੇਡ ਨਾਲ ਜ਼ੋੜਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾ ਦੱਸਿਆ ਕਿ ਹਾਕੀ ਖੇਡ ਖੇਡਣ ਨਾਲ ਬੱਚਿਆਂ ਦੇ ਸਰੀਰ ਦੇ ਸਰਭਪੱਖੀ ਵਿਕਾਸ ਦੇ ਨਾਲ ਨਾਲ ਉਹਨਾਂ ਅੰਦਰ ਮਨੋਬਲ,ਸ਼ਹਿਨਸ਼ੀਲਤਾ ਦਾ ਵਿਕਾਸ ਹੁੰਦਾ ਹੈ ਅਤੇ ਬੱਚਿਆਂ ਅੰਦਰ ਟੀਮ ਵਰਕ ਦੀ ਭਾਵਨਾ ਵਿਕਸਿਤ ਹੁੰਦੀ ਹੈ ਜਿਸ ਨਾਲ ਉਹ ਆਉਣ ਵਾਲੀ ਜਿੰਦਗੀ ਵਿਚ ਕੋਈ ਵੀ ਟੀਚਾ ਹਾਸਿਲ ਕਰ ਸਕਦੇ ਹਨ।


ਉਹਨਾਂ ਹਾਕੀ ਖੇਡ ਦੀ ਮਹੱਤਤਾ ਬਾਰੇ ਦੱਸਿਆ ਕਿ ਇਸ ਖੇਡ ਨੂੰ ਭਾਰਤ ਦੀ ਰਾਸਟਰੀ ਖੇਡ ਹੋਣ ਦਾ ਮਾਣ ਹਾਸਿਲ ਹੈ।ਖਿਡਾਰੀਆਂ ਨੂੰ ਸਰਕਾਰ ਵੱਲੋਂ ਵੱਖ ਵੱਖ ਸਹੂਲਤਾਂ ਵੀ ਮੁਹੱਇਆ ਕਰਵਾਈਆਂ ਜਾਂਦੀਆਂ ਹਨ ਜਿਵੇਂ ਕਿ ਸਪੋਰਟਸ ਕੋਟੇ ਵਿਚ ਕਿਸੇ ਸਕੂਲ/ਕਾਲਜ/ਯੂਨੀਵਰਸੀਟੀ ਵਿਚ ਅਡਮੀਸ਼ਨ ਲੈਣਾ ਜਾਂ ਸਰਕਾਰੀ ਨੋਕਰੀਆਂ ਵਿਚ ਵੀ ਇਸ ਕੋਟੇ ਤਹਿਤ ਰੋਜ਼ਗਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਹਾਕੀ ਖੇਡ ਨਾਲ ਜ਼ੋੜਿਆ ਜਾਵੇ ਤਾਂ ਜ਼ੋ ਬੱਚੇ ਸਮਾਜ ਵਿਚ ਫੈਲੀਆਂ ਕਰੁਤੀਆਂ ਤੋਂ ਬਚ ਸਕਣ।

Story You May Like