The Summer News
×
Tuesday, 21 May 2024

ਪੰਜਾਬ ਦੇ ਵਿੱਚ ਆਉਂਦੇ 2 ਤੋਂ 3 ਦਿਨ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ, ਲੋਕਾਂ ਨੂੰ ਕੀਤੀ ਇਹ ਅਪੀਲ

ਲੁਧਿਆਣਾ : ਪੰਜਾਬ ਦੇ ਵਿੱਚ ਅਕਸਰ ਹੀ ਦਸੰਬਰ ਮਹੀਨਾ ਚੜ੍ਹਦਿਆਂ ਹੀ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਜਾਂਦੀ ਸੀ ਅਤੇ ਨਾਲ ਹੀ ਧੁੰਦ ਦਾ ਵੀ ਅਸਰ ਵੇਖਣ ਨੂੰ ਮਿਲਦਾ ਸੀ ਪਰ ਇਸ ਸਾਲ ਦਸੰਬਰ ਦੇ 8 ਦਿਨ ਬੀਤ ਜਾਣ ਦੇ ਬਾਵਜੂਦ ਮੌਸਮ ਸਾਫ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਠੰਢ ਦਾ ਬਹੁਤਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ ਇਸ ਦਾ ਵੱਡਾ ਕਾਰਨ ਵਾਤਾਵਰਨ ਤਬਦੀਲੀ ਹੈ ਜੋ ਲਗਾਤਾਰ ਧਰਤੀ ਤੇ ਵੱਧ ਰਹੇ ਪ੍ਰਦੂਸ਼ਨ ਅਤੇ ਗਲੋਬਲ ਵਾਰਮਿੰਗ ਕਰਕੇ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦਾ ਖੁਲਾਸਾ ਲੁਧਿਆਣਾ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਕੀਤਾ ਹੈ। ਹਾਲਾਕਿ ਟੈਂਪਰੇਚਰ ਦੇ ਵਿਚ ਬਹੁਤਾ ਕੋਈ ਉਤਰਾਅ ਚੜਾਅ ਵੇਖਣ ਨੂੰ ਨਹੀਂ ਮਿਲ ਰਿਹਾ ਹੈ।


ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਰਸਿਟੀ ਦੀ ਮੌਸਮ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਚ ਵਧ ਤੋਂ ਵਧ ਟੇਂਪਪ੍ਰੇਚਰ 25 ਡਿਗਰੀ ਦੇ ਨੇੜੇ ਜਦੋਂ ਕੇ ਘੱਟੋ ਘੱਟ ਪਾਰਾ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋਕਿ ਆਮ ਹੈ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਜਿਹੜੇ ਰਿਕਾਰਡ ਦੇ ਵਿੱਚ ਟੈਂਪਰੇਚਰ ਚੈੱਕ ਕੀਤੇ ਨੇ ਓਹ ਵੀ ਅਜਿਹੇ ਹੈ ਹਨ। ਉਨ੍ਹਾ ਕਿਹਾ ਕਿ 1 ਜਾਂ 2 ਡਿਗਰੀ ਦਾ ਹੀ ਫਰਕ ਹੈ। ਪੀ ਏ ਯੂ ਦੀ ਮੌਸਮ ਵਿਗਿਆਨੀ ਨੇ ਦਸਿਆ ਕੇ ਆਉਂਦੇ ਦਿਨਾਂ ਚ ਧੁੰਦ ਦਾ ਅਸਰ ਵੀ ਵੇਖਣ ਨੂੰ ਮਿਲੇਗਾ ਉਨ੍ਹਾ ਕਿਹਾ ਕਿ ਲਗਭਗ 2 ਤੋਂ 3 ਦਿਨ ਤੱਕ ਧੁੰਦ ਪਵੇਗੀ ਅਤੇ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਚ ਹੀ ਇਹ ਅਸਰ ਵੇਖਣ ਨੂੰ ਮਿਲੇਗਾ, ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ ਅਪੀਲ ਕਰਨਗੇ ਕੇ ਜੌ ਲੋਕ ਵੀ ਇਨ੍ਹਾਂ ਦਿਨਾਂ ਚ ਬਾਹਰ ਟਰੈਵਲ ਕਰ ਓਹ ਜਰੂਰ ਧੁੰਦ ਸਬੰਧੀ ਜਾਣਕਾਰੀ ਹਾਸਿਲ ਕਰਕੇ ਹੀ ਦੂਰ ਦਰਾਡੇ ਟਰੈਵਲ ਕਰਨ।

Story You May Like