The Summer News
×
Tuesday, 21 May 2024

ਜ਼ਿਲ੍ਹਾ ਪੱਧਰੀ ਯੁਵਕ ਮੇਲੇ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 8 ਦਸੰਬਰ| ਜ਼ਿਲ੍ਹਾ ਪ੍ਰਸਾਸ਼ਨ ਤੇ ਯੁਵਕ ਸੇਵਾਵਾਂ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵੱਲੋਂ ਆਯੋਜਨ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਅੱਜ ਸਥਾਨਕ ਬਾਵਾ ਨਿਹਾਲ ਸਿੰਘ ਬੀ.ਐਡ ਕਾਲਜ ਵਿਖੇ ਸ਼ੁਰੂ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ (ਆਈ.ਏ.ਐਸ) ਪੁੱਜੇ।


ਮੇਲੇ ਮੌਕੇ ਬਾਵਾ ਨਿਹਾਲ ਸਿੰਘ ਗਰੁੱਪ ਆਫ ਇੰਸਟੀਚਿਊਟ ਦੇ ਐਮ.ਡੀ. ਸੁਖਪਾਲ ਸਿੰਘ ਬਾਵਾ ਨੇ ਸਾਰਿਆਂ ਨੂੰ ਜੀ ਆਇਆ ਆਖਿਆ। ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ, ਰਘਬੀਰ ਸਿੰਘ ਮਾਨ ਨੇ ਦੱਸਿਆ ਕੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਕੈਬਨਟ ਮੰਤਰੀ (ਪੰਜਾਬ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ) ਦੀ ਅਗਵਾਈ ਹੇਠ ਪੂਰੇ ਸੂਬੇ ਦੇ ਜਿਲਿਆਂ ਵਿੱਚ ਅਜਿਹੇ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਕਰਵਾਏ ਜਾ ਰਹੇ ਹਨ।


ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦੀ ਨਜ਼ਰਸਾਨੀ ਹੇਠ ਹੋਏ ਇਸ ਜ਼ਿਲਾ ਪੱਧਰੀ ਯੁਵਕ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀ ਵਣਗੀ ਪੇਸ਼ ਕੀਤੀ ਗਈ। ਸਮਾਗਮ ਵਿੱਚ 200 ਤੋਂ ਉੱਪਰ ਯੁਵਕ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।


ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ, ਡਾ. ਰੂਹੀ ਦੁੱਗ ਨੇ ਸਾਰੇ ਵਿਦਿਆਰਥੀਆਂ ਅਤੇ ਵਿਭਾਗ ਨੂੰ ਇਸ ਉਪਰਾਲੇ ਦੀ ਮੁਬਾਰਕਬਾਦ ਦਿੱਤੀ ਤੇ ਆਪਣੇ ਹੱਥੀ ਸਨਮਾਨਿਤ ਵੀ ਕੀਤਾ।


ਇਸ ਮੌਕੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਰਘਬੀਰ ਸਿੰਘ ਮਾਨ, ਜਗਜੀਤ ਸਿੰਘ ਮਾਨ ਰਿਟਾਇਰਡ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਨਰਿੰਦਰ ਸਿੰਘ ਸੰਧੂ, ਪ੍ਰਧਾਨ ਸੰਕਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ ਬਾਵਾ, ਐਮ.ਡੀ. ਬਾਵਾ ਨਿਹਾਲ ਸਿੰਘ ਕਾਲਜ ਹਾਜ਼ਰ ਸਨ ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਹਰਜਿੰਦਰ ਸਿੰਘ ਅਤੇ ਮੈਡਮ ਕੋਸ਼ਿਕਾ ਜੈਨ ਨੇ ਬਾਖੂਬੀ ਨਿਭਾਈ।

Story You May Like