The Summer News
×
Monday, 20 May 2024

ਕਰਾਟੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ

ਐਸ.ਏ.ਐਸ ਨਗਰ 29 ਮਾਰਚ : ਦੇਸ਼ ਦੀਆਂ ਬੇਟੀਆਂ ਨੂੰ ਆਤਮ ਸੁਰੱਖਿਅਤ ਬਣਾਉਨ ਲਈ ਕਰਾਟੇ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੀਡਿਆ ਇੰਚਾਰਜ ਅਧਿਆਤਮ ਪ੍ਰਕਾਸ਼, ਤਿਊੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਦੇ ਭਾਰ ਕੈਟਾਗਰੀ ਵਿੱਚ -35 ਕਿਲੋ ਵਿੱਚ ਯੁਸ਼ਰਾ ਜੀਰਕਪੁਰ ਜੋਨ ਨੇ ਪਹਿਲਾ, ਨਿਸ਼ੂ ਜੋਨ ਬਨੂੜ ਨੇ ਦੂਜਾ ਅਤੇ ਕਮਲਜੀਤ ਕੌਰ ਜੋਨ ਕੁਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40 ਕਿਲੋ ਵਿੱਚ ਰਮਨਪ੍ਰੀਤ ਕੌਰ ਜੋਨ ਬਨੂੜ ਨੇ ਪਹਿਲਾ  ਸਿਮਰਨ ਕੌਰ ਜੋਨ ਮੂਲਾਂਪੁਰ ਨੇ ਦੂਜਾ ਅਤੇ ਨਾਜਲੀ ਬੇਗਮ ਜੋਨ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।-45 ਕਿਲੋ ਵਿੱਚ ਮੁਸਕਾਨ ਜੋਨ ਮੋਹਾਲੀ ਨੇ ਪਹਿਲਾ, ਰਜਿਆੂ ਜੋਨ ਖਰੜ ਨੇ ਦੂਜਾ ਅਤੇ ਅਨਾਮਿਕਾ ਜੋਨ ਮੂਲਾਂਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।+45 ਕਿਲੋ ਵਿੱਚ ਨੈਂਸੀ ਜੀਰਕਪੁਰ ਜੋਨ ਨੇ ਪਹਿਲਾ, ਸ਼ੁਭਪ੍ਰੀਤ ਕੌਰੂ ਜੋਨ ਬਨੂੜ ਨੇ ਦੂਜਾ ਅਤੇ ਜਸਪ੍ਰੀਤ ਕੌਰ ਜੋਨ ਕੁਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨੋਵੀਂ ਤੋਂ ਬਾਰ੍ਹਵੀਂ ਜਮਾਤ ਦੇ ਭਾਰ ਕੈਟਾਗਰੀ ਵਿੱਚ -40 ਕਿਲੋ ਵਿੱਚ ਰੁਕਮਣੀ ਜੀਰਕਪੁਰ ਜੋਨ ਨੇ ਪਹਿਲਾ, ਸੁਖਪ੍ਰੀਤ ਕੌਰੂ ਜੋਨ ਬਨੂੜ ਨੇ ਦੂਜਾ ਅਤੇ ਨਵਜੋਤ ਜੋਨ ਲਾਲੜੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।-45 ਕਿਲੋ ਵਿੱਚ ਪ੍ਰੀਤੀ ਜੋਨ ਮੋਹਾਲੀ ਨੇ ਪਹਿਲਾ  ਸਹਿਜ ਜੋਨ ਸੋਹਾਣਾ ਨੇ ਦੂਜਾ ਅਤੇ ਮਹਿਕ ਜੋਨ ਮੂਲਾਂਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।-50 ਕਿਲੋ ਵਿੱਚ ਪੂਜਾ ਜੋਨ ਖਰੜ ਨੇ ਪਹਿਲਾ, ਪੂਜਾ ਕੁਮਾਰੀ ਜੋਨ ਬਨੂੜ ਨੇ ਦੂਜਾ ਅਤੇ ਜਸਲੀਨ ਕੌਰ ਜੋਨ ਜੀਰਕਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। +50 ਕਿਲੋ ਵਿੱਚ ਸਲੋਨੀ ਖਰੜ ਜੋਨ ਨੇ ਪਹਿਲਾ, ਮਨੀਸ਼ਾ ਜੋਨ ਕੁਰਾਲੀ ਨੇ ਦੂਜਾ ਅਤੇ ਸਿਮਰਨਦੀਪ ਜੋਨ ਬਨੂੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਬਲਜਿੰਦਰ ਸਿੰਘ ਅਤੇ ਉਪ- ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀਮਤੀ ਡਾ.ਕੰਚਨ ਸ਼ਰਮਾ ਵੱਲੋਂ ਇਨਾਮ ਤਕਸੀਮ ਕੀਤੇ ਗਏ।

ਇਹ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਬਲਜਿੰਦਰ ਸਿੰਘ ਦੀ ਅਗਵਾਈ ਹੇਠ ਰਾਣੀ ਲਕਸ਼ਮੀ ਬਾਈ ਆਤਮ ਸੁੱਰਖਿਆ ਕੰਮਪੋਨੈਂਟ ਤਹਿਤ ਮਲਟੀਪਰਪਸ ਸਟੇਡਿਅਮ ਸੈਕਟਰ 78 ਵਿਖੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਡਾ. ਇੰਦੂ ਬਾਲਾ ਦੀ ਦੇਖ ਰੇਖ ਹੇਠਾਂ ਕਰਵਾਏ ਗਏ ।

ਇਸ ਪ੍ਰਤੀਯੋਗਤਾ ਨੂੰ ਨੇਪਰੇ ਚਾੜਨ ਵਿੱਚ ਅਸ਼ਵਿਨੀ ਕੁਮਾਰ, ਐਨ.ਕੇ ਧੀਮਾਨ ਕਰਾਟੇ ਕੋਚ ਅਤੇ ਉਹਨਾਂ ਦੇ ਸਹਿਯੋਗੀ ਕੋਚਾਂ ਦਾ ਅਤੇ ਸ਼੍ਰੀਮਤੀ ਗੁਰਦੀਪ ਕੌਰ ਜਿਲ੍ਹਾ ਖੇਡ ਅਫ਼ਸਰ ਐਸ.ਏ.ਐਸ.ਨਗਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸੱਕਤਰ ਸ਼ਮਸ਼ੇਰ ਸਿੰਘ, ਭੁਪਿੰਦਰ ਸਿੰਘ, ਕਿਰਨਪ੍ਰੀਤ ਸਿੰਘ, ਧਰਮਿੰਦਰ ਸਿੰਘ, ਭਵਦੀਪ ਸਿੰਘ, ਕ੍ਰਿਸ਼ਨ ਮਹਿਤਾ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਅਨੂ ੳਬਰਾਏ, ਸਰਬਜੀਤ ਕੌਰ, ਅਮਨਦੀਪ ਕੌਰ ਗਿੱਲ, ਪਲਵਿੰਦਰ ਕੌਰ, ਸਤਵਿੰਦਰ ਕੌਰ, ਵੀਨਾ ਰਾਣੀ, ਵੀਰਪਾਲ ਕੌਰ, ਜਸਬੀਰ ਕੌਰ, ਅਮਨਦੀਪ ਕੌਰ, ਸ਼ਰਨਜੀਤ ਕੌਰ, ਗੁਲਸ਼ਨ ਅੰਸਾਰੀ ਆਦਿ ਅਧਿਆਪਕ ਹਾਜਰ ਸਨ।

Story You May Like