The Summer News
×
Tuesday, 21 May 2024

ਜਿਮਨਾਸਟਿਕ ਦੀ ਖੇਡ ਵਿੱਚ ਸਿਰ ਕੱਢਵੀਂ ਖਿਡਾਰਨ ਹੈ ਏਕਮ ਕੌਰ ਬਰਾੜ

ਐਸ.ਏ.ਐਸ ਨਗਰ 17 ਅਕਤੂਬਰ | ਰਾਜ ਪੱਧਰੀ ਖੇਡਾਂ ਅੰਡਰ 14 ਉਮਰ ਵਰਗ ਕੁੜੀਆਂ ਦੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਏਕਮ ਕੌਰ ਬਰਾੜ ਬੈਸਟ ਜਿਮਨਾਸਟ ਖਿਡਾਰਨ ਬਣ ਗਈ ਹੈ। ਖੇਡਾਂ ਵਤਨ ਪੰਜਾਬ ਦੀਆਂ 2022 ਦੇ ਅੰਤਰਗਤ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਖੇਡ ਭਵਨ ਸੈਕਟਰ 78 ਵਿਖੇ ਹੋ ਰਹੇ ਜਿਮਨਾਸਟਿਕ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਰਹੀ ਹੈ ਏਕਮ । ਉਸ ਦੀ ਖੇਡ ਦਾ ਪ੍ਰਦਰਸ਼ਨ ਦਰਸ਼ਕਾਂ ਨੂੰ ਬੰਨ੍ਹ ਦਿੰਦਾ ਹੈ । ਏਕਮ ਨੇ ਜਿਮਨਾਸਟਿਕ ਦੀ ਖੇਡ ਆਪਣੇ ਸਕੂਲ ਤੋਂ ਸ਼ੁਰੂ ਕੀਤੀ ਅਤੇ ਨਿੱਕੀ ਉਮਰ ਵਿੱਚ ਕੋਚ ਮਨਦੀਪ ਕੌਸ਼ਲ ਦੀ ਰਹਿਨੁਮਾਈ ਹੇਠ ਜਿਮਨਾਸਟਿਕ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਹਨ । ਏਕਮ ਆਪਣੀ ਮਿਹਨਤ ਸਦਕਾ ਨੈਸ਼ਨਲ ਖੇਡਾਂ ਵਿੱਚ ਵੀ ਭਾਗ ਲੈ ਚੁੱਕੀ ਹੈ । ਏਕਮ ਦੇ ਪਿਤਾ ਦਾ ਨਾਮ ਸੁਖਮੰਦਰ ਸਿੰਘ ਹੈ ਅਤੇ ਮਾਤਾ ਦਾ ਨਾਮ ਕੰਵਲਜੀਤ ਕੌਰ ਹੈ । ਏਕਮ ਦੇ ਮਾਤਾ,ਪਿਤਾ ਦਾ ਵੀ ਖੇਡਾ ਵੱਲ ਬਹੁਤ ਰੁਝਾਨ ਹੈ ।


ਏਕਮ ਦੀ ਮਾਤਾ ਨੇ ਦੱਸਿਆ ਏਕਮ ਨੇ ਜਿਮਨਾਸਿਟਕ ਵਿੱਚ 2019-20 ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਪਹਿਲਾ ਸਥਾਨ, 2019 ਪੰਜਾਬ ਰਾਜ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 2 ਗੋਲਡ ਮੈਡਲ ਜਿੱਤੇ, 2018-19 ਚੰਡੀਗਡ਼੍ਹ ਵਿਖੇ ਹੋਈਆਂ ਖੇਡਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ 2 ਸਿਲਵਰ ਮੈਡਲ ਜਿੱਤੇ। ਉਨ੍ਹਾਂ ਦੱਸਿਆ ਕਿ 2019 ਜੋਧਪੁਰ (ਰਾਜਸਥਾਨ ) ਵਿੱਚ ਨੈਸ਼ਨਲ ਖੇਡਾਂ ਵਿੱਚ ਵੀ ਹਿੱਸਾ ਲਿਆ । ਇਸ ਦੌਰਾਨ ਏਕਮ ਦਾ ਪਹਿਲੇ 12 ਟੌਪ ਖਿਡਾਰੀਆਂ ਵਿੱਚ ਵੀ ਨਾਮ ਚੁਣਿਆ ਗਿਆ । ਏਕਮ ਆਪਣੇ ਕੋਚ ਦੀ ਰਹਿਨਮਾਈ ਹੇਠ ਰੋਜ਼ਾਨਾਂ ਸਵੇਰੇ ਅਤੇ ਸ਼ਾਮ 3 ਘੰਟੇ ਸਪੋਰਟਸ ਸਟੇਡੀਅਮ ਸੈਕਟਰ 78 ਵਿਖੇ ਪ੍ਰੈਕਟਿਸ ਕਰਦੀ ਹੈ ।


ਏਕਮ ਨੇ ਦੱਸਿਆ ਕਿ ਉਹ ਜਿਮਨਾਸਟਿਕ ਦੀ ਖਿਡਾਰਨ ਦੀਪਾ ਕਰਮਾਕਰ ਤੋਂ ਬਹੁਤ ਪ੍ਰਭਾਵਿਤ ਹੈ । ਏਕਮ ਆਪਣੇ ਭਵਿੱਖ ਵਿੱਚ ਜਿਮਨਾਸਟਿਕ ਦੇ ਖੇਤਰ 'ਚ ਪੰਜਾਬ ਦਾ ਨਾਂ ਪੂਰੇ ਦੇਸ਼ ਵਿਦੇਸ਼ ਵਿੱਚ ਰੌਸ਼ਨ ਕਰਨ ਦਾ ਸੁਪਨਾ ਰੱਖਦੀ ਹੈ ।

Story You May Like