The Summer News
×
Monday, 20 May 2024

ਤਕਨੀਕੀ ਸਿਖਿਆ ਦੇ ਨਾਲ ਨਾਲ ਰੋਜਗਾਰ ਦੁਆਉਣ 'ਚ ਵੀ ਪੂਰੀ ਤਰਾਂ ਯਤਨਸ਼ੀਲ ਹੈ ਸਰਕਾਰੀ ਪੌਲੀਟੈਕਿਨਕ ਕਾਲਜ ਬਟਾਲਾ :- ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ

 

ਬਟਾਲਾ, 16  ਮਾਰਚ : ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਧੀਨ ਪ੍ਰਿੰਸੀਪਲ ਸ. ਦਵਿੰਦਰ ਸਿੰਘ ਭੱਟੀ ਦੇ ਉਪਰਾਲਿਆਂ ਸਦਕਾ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ  ਕੈਮੀਕਲ ਵਿਭਾਗ ਦੇ 07 ਵਿਦਿਆਰਥੀਆਂ  ਨੂੰ  ਨੈਕਟਰ ਲਾਈਫ ਸਾਈਂਸ ਲਿਮਿਟਡ  ਡੇਰਾ ਬੱਸੀ ਵਿੱਚ ਵਧੀਆ ਸਾਲਾਨਾ ਪੈਕੇਜ਼ ਤੇ ਨੌਕਰੀਆਂ ਮਿਲਿਆਂ । ਬੀਤੇ ਦਿਨੀ ਵਿਦਿਆਰਥੀਆਂ ਨੇ ਸਰਕਾਰੀ ਬਹੁਤਕਨੀਕੀ ਕਾਲਜ ਮੋਗਾ ਵਿਖੇ ਨੈਕਟਰ ਲਾਈਫ ਸਾਇੰਸ ਲਿਮਿਟਿਡ ਵੱਲੋਂ ਕੀਤੀ ਗਈ ਪਲੇਸਮੈੰਟ ਡਰਾਇਵ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਵੱਖ ਵੱਖ  ਰਾਉਂਡਾਂ ਤੋਂ ਬਾਅਦ 07 ਵਿਦਿਆਰਥੀ ਨੌਕਰੀ ਲਈ ਚੁਣੇ ਗਏ। 

 

ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਮਈ 2024 ਵਿੱਚ ਡਿਪਲੋਮਾ ਪੂਰਾ ਕਰਨ ਵਾਲੇ ਇਨ੍ਹਾਂ 07 ਵਿਦਿਆਰਥੀਆਂ ਤੋਂ ਇਲਾਵਾ ਕੋਰਸ ਦੇ ਦੌਰਾਨ ਹੀ ਹੁਣ ਤੱਕ   ਈ.ਸੀ.ਈ ਵਿਭਾਗ ਦੇ 11, ਮਕੈਨੀਕਲ ਵਿਭਾਗ ਦੇ 02 ਅਤੇ ਇਲੈਕਟ੍ਰੀਕਲ ਵਿਭਾਗ ਦੇ 04 ਵਿਦਿਆਰਥੀਆਂ ਨੂੰ ਸੈੰਟਮ ਇਲੈਕਟ੍ਰਾਨਿਕਸ ਵਿੱਚ ਅਤੇ ਇਲੈਕਟ੍ਰੀਕਲ ਵਿਭਾਗ ਦੇ 03 ਵਿਦਿਆਰਥੀਆਂ ਨੂੰ ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ ਵਿੱਚ ਨੌਕਰੀ ਮਿੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਨਾਮੀ ਕੰਪਨੀ ਵਿੱਚ ਨੌਕਰੀ ਮਿਲਣਾ ਇਕ ਬਹੁਤ ਹੀ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਮਿਲਦਾ ਰਿਹਾ ਹੈ।

 

ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਡਪਲੋਮਾ ਪਾਸ ਕਰਨ ਵਾਲੇ 100% ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਕਾਲਜ ਦਾ ਪਲੇਸਮੈਂਟ ਸੈਲ ਪੂਰੀ ਤਰ੍ਹਾਂ ਯਤਨਸ਼ੀਲ ਹੈ । ਉਨ੍ਹਾਂ ਨੇ  ਵਿਦਿਆਰਥੀਆਂ ਅਤੇ  ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।ਇਸ ਮੌਕੇ ਚੁਣੇ ਗਏ ਵਿਦਿਆਰਥੀ ਗੁਰਮੁਖ ਨੇ ਦੱਸਿਆ ਕਿ ਉਹ ਬਟਾਲਾ  ਦੇ ਇੱਕ ਮੱਧ ਵਰਗੀ ਪਰਿਵਾਰ ਤੋਂ ਹੈ। ਡਿਪਲੋਮਾ ਕਰਨ ਵੇਲੇ ਉਸਦਾ ਸੁਪਨਾ ਸੀ ਕਿ ਉਹ ਕਾਲਜ ਤੋਂ ਹੀ ਚੰਗੀ ਨੌਕਰੀ ਲਈ ਚੁਣਿਆ ਜਾਵੇ ਅਤੇ ਅੱਜ ਉਸਦਾ ਇਹ ਸੁਪਨਾ ਸੱਚ ਹੋ ਗਿਆ ਹੈ। ਇਸ ਮੌਕੇ ਬਾਕੀ ਚੁਣੇ ਗਏ ਵਿਦਿਆਰਥੀ ਸ਼ਰਨਪਾਲ, ਰਿਸ਼ੀ, ਮਨਜਿੰਦਰ ਸਿੰਘ, ਪਵਨ ਕੁਮਾਰ, ਮਿਥਲੇਸ਼, ਰਾਮ ਬਾਲਕ  ਅਤੇ ਉਨ੍ਹਾਂ ਦੇ  ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਵਟਾਵਾ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

 

 ਇਸ ਮੌਕੇ ਅਫਸਰ ਇੰਚਾਰਜ ਇਲੈਕਟ੍ਰੀਕਲ ਵਿਜੇ ਮਿਨਹਾਸ, ਅਫਸਰ ਇੰਚਾਰਜ ਸਿਵਲ ਸ਼ਿਵਰਾਜਨ ਪੁਰੀ, ਅਫਸਰ ਇੰਚਾਰਜ ਮਕੈਨੀਕਲ ਹਰਜਿੰਦਰ ਪਾਲ ਸਿੰਘ ,  ਅਫਸਰ ਇੰਚਾਰਜ ਕੈਮੀਕਲ ਮੈਡਮ ਰੇਖਾ, ਅਫਸਰ ਇੰਚਾਰਜ ਅਪਲਾਈਡ ਸਾਇੰਸ ਮੈਡਮ ਸੁਨਿਮਰਜੀਤ ਕੌਰ, ਵਰਕਸ਼ਾਪ ਸੁਪਰਡੈਂਟ ਮੁਖਤਾਰ ਸਿੰਘ, ਦਫ਼ਤਰ ਸੁਪਰਡੈੰਟ ਹਰਪਾਲ ਸਿੰਘ, ਪਲੇਸਮੈਂਟ ਅਫਸਰ ਜਸਬੀਰ ਸਿੰਘ, ਮੈਡਮ ਸ਼ਾਲਿਨੀ ਅਤੇ ਮੈਡਮ ਜਸਪ੍ਰੀਤ ਕੌਰ  ਮੌਜੂਦ ਸਨ।

Story You May Like