The Summer News
×
Sunday, 12 May 2024

ਚਲਦੇ ਵਿਆਹ ਸਮਾਗਮ ਦੇ ਰੰਗ 'ਚ ਪਿਆ ਭੰ.ਗ, ਚੱਲੇ ਇੱ.ਟਾਂ ਰੋੜੇ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਦੇ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਵਿਆਹ ਸਮਾਗਮ ਤੇ ਹੋਈ ਬਹਿਸ਼ ਦੇ ਚਲਦੇ ਪੰਜ ਨੋਜਵਾਨਾ ਵਲੋ ਪਿੰਡ ਦੇ ਇਕ ਪਰਿਵਾਰ ਉਪਰ ਤੇਜਧਾਰ ਹਥਿਆਰਾ ਨਾਲ ਹਮਲਾ ਕਰ ਗਡੀਆ ਦੀ ਭੰਨਤੋੜ ਕੀਤੀ ਗਈ ਹੈ ਜਿਸ ਸੰਬਧੀ ਪੀੜੀਤ ਪਰਿਵਾਰ ਵਲੋ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।


ਇਸ ਮੌਕੇ ਜਾਣਕਾਰੀ ਦਿੰਦਿਆ ਪੀੜੀਤ ਪਰਿਵਾਰ ਨੇ ਦੱਸਿਆ ਕਿ ਇਲਾਕੇ ਦੇ ਪੰਜ ਨੋਜਵਾਨਾ ਵਲੋ ਇਕ ਪਰਿਵਾਰ ਨੂੰ ਨਿਸ਼ਾਨਾ ਬਣਾ ਰਜਿੰਸ਼ਨ ਹਮਲਾ ਕਰ ਕੁਟਮਾਰ ਕਰਦਿਆ ਗਡੀਆ ਦੇ ਸ਼ੀਸੇ ਤਕ ਤੋੜੇ ਗਏ ਹਨ ਅਤੇ ਸਾਡੇ ਵਲੋ ਪੁਲੀਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਗਈ ਹੈ।


ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲੀਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਜਿਸ ਵਿਚ ਵਿਆਹ ਸਮਾਗਮ ਵਿਚ ਹੋਈ ਕਹਾਸੁਣੀ ਦੇ ਚਲਦੇ ਰਜਿੰਸ਼ਨ ਘਟਨਾ ਨੂੰ ਅੰਜਾਮ ਦੇਣ ਵਾਲੇ ਨੋਜਵਾਨਾ ਉਪਰ ਪਰਚਾ ਦਰਜ ਕਰ ਉਹਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Story You May Like