The Summer News
×
Saturday, 18 May 2024

ਇਕ ਵਾਰ ਫਿਰ ਪਾਕਿ ਦੀ ਨਾਪਾਕ ਹਰਕਤ, ਡਰੋਨ ਰਾਹੀਂ ਭੇਜੀ ਕਰੋੜਾਂ ਦੀ ਹੈ/ਰੋਇਨ

ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਹੈਰੋਇਨ ਤੇ ਹੋਰ ਸਾਮਾਨ ਦੀ ਖੇਪ ਭਾਰਤੀ ਸਰਹੱਦ 'ਤੇ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੋ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਿਹਾ ਹੈ। ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਜਦੋਂ ਪੁਲਿਸ ਅਤੇ ਬੀ.ਐਸ.ਐਫ. ਨੇ ਸਾਂਝੇ ਆਪਰੇਸ਼ਨ ਦੌਰਾਨ ਸਰਹੱਦੀ ਪਿੰਡ ਮੋਦੀ ਦੇ ਖੇਤ 'ਚ ਡਰੋਨ ਰਾਹੀਂ 3 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਫਿਲਹਾਲ ਪੁਲਿਸ ਅਤੇ BSF ਵਲੋਂ ਸਰਚ ਆਪਰੇਸ਼ਨ ਜਾਰੀ ਹੈ।


ਦੱਸ ਦਈਏ ਕਿ ਸੈਕਟਰ ਖੇਮਕਰਨ ਅਧੀਨ ਆਉਂਦੇ ਇਲਾਕੇ ਚੋਂ ਚੀਨ ਦਾ ਬਣਿਆ ਇਕ ਹੋਰ ਡਰੋਨ ਬਰਾਮਦ ਹੋਇਆ ਹੈ। ਡੀ.ਐਸ.ਪੀ. ਜਾਣਕਾਰੀ ਦਿੰਦਿਆਂ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਅਸ਼ਵਨੀ ਕਪੂਰ ਵੱਲੋਂ ਮਿਲੇ ਸਖ਼ਤ ਹੁਕਮਾਂ ਤਹਿਤ ਸਰਹੱਦੀ ਖੇਤਰ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। 22 ਅਕਤੂਬਰ ਦੀ ਰਾਤ ਨੂੰ ਸੈਕਟਰ ਖੇਮਕਰਨ ਅਧੀਨ ਪੈਂਦੇ ਬੀਓਪੀ ਮੀਆਂਵਾਲਾ ਤੇ ਪਾਕਿਸਤਾਨੀ ਡਰੋਨ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਸਬੰਧ ਚ ਥਾਣਾ ਖੇਮਕਰਨ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

Story You May Like