The Summer News
×
Tuesday, 21 May 2024

ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਮੁਕਾਬਲਿਆਂ ਅੰਦਰ ਖਿਡਾਰੀਆਂ ਨੇ ਦਿਖਾਏ ਜੌਹਰ

ਪਟਿਆਲਾ, 17 ਅਕਤੂਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੂਬਾ ਪੱਧਰੀ ਮੁਕਾਬਲਿਆਂ ਦੇ ਅੱਜ ਤੀਜੇ ਦਿਨ ਪਟਿਆਲਾ ਵਿਖੇ ਬਾਕਸਿੰਗ, ਕਬੱਡੀ ਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ 15 ਅਕਤੂਬਰ ਤੋਂ ਸ਼ੁਰੂ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਪਟਿਆਲਾ ਵਿਖੇ ਬਾਕਸਿੰਗ, ਫੈਨਸਿੰਗ, ਆਰਚਰੀ, ਖੋ-ਖੋ, ਪਾਵਰ ਲਿਫਟਿੰਗ ਅਤੇ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਅੰਡਰ 14, 17, 21 ਅਤੇ 21 ਤੋਂ 40 ਉਮਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ।


ਜ਼ਿਲ੍ਹਾ ਖੇਡ ਅਫ਼ਸਰ ਨੇ ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕਸਿੰਗ (ਲੜਕੀਆਂ) ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ 46-48 ਕਿਲੋਗ੍ਰਾਮ ਭਾਰ ਵਰਗ ਵਿੱਚ ਕਪੂਰਥਲਾ ਦੀ ਦਿਪਾਸ਼ੀ ਨੇ ਹੁਸ਼ਿਆਰਪੁਰ ਦੀ ਪ੍ਰਿਅੰਕਾ, ਪਠਾਨਕੋਟ ਦੀ ਤਨਬੀ ਨੇ ਅੰਮ੍ਰਿਤਸਰ ਦੀ ਮਾਨਸੀ, ਲੁਧਿਆਣਾ ਦੀ ਹਰਸ਼ਪ੍ਰੀਤ ਨੇ ਮੁਕਤਸਰ ਦੀ ਰਮਨਦੀਪ, ਜਲੰਧਰ ਦੀ ਖੁਸ਼ੀ ਨੇ ਗੁਰਦਾਸਪੁਰ ਦੀ ਰਣਜੀਤ ਨੂੰ ਹਰਾਇਆ।


ਇਸੇ ਤਰ੍ਹਾਂ 48-50 ਕਿਲੋਗ੍ਰਾਮ ਭਾਰ ਵਰਗ ਲੁਧਿਆਣਾ ਦੀ ਬੰਟੀ ਨੇ ਹੁਸ਼ਿਆਰਪੁਰ ਦੀ ਸੋਨੀਆ, ਫ਼ਿਰੋਜਪੁਰ ਦੀ ਸੁਖਪ੍ਰੀਤ ਨੇ ਸੰਗਰੂਰ ਦੀ ਹਰਜੋਤ ਨੂੰ, ਪਠਾਨਕੋਟ ਦੀ ਇੰਜਲ ਨੇ ਗੁਰਦਾਸਪੁਰ ਦੀ ਸਨੇਹਾ ਨੂੰ ਹਰਾਇਆ। 50-52 ਕਿਲੋਗ੍ਰਾਮ ਭਾਰ ਵਰਗ ਵਿੱਚ ਮਲੇਰਕੋਟਲਾ ਦੀ ਜੈਸਮੀਨ ਨੇ ਫ਼ਾਜ਼ਿਲਕਾ ਦੀ ਹਰਸ਼ਪ੍ਰੀਤ ਨੂੰ, ਪਠਾਨਕੋਟ ਦੀ ਸਿਵਾਂਗੀ ਨੇ ਸੰਗਰੂਰ ਦੀ ਵਰਦਾਨ ਨੂੰ, ਜਲੰਧਰ ਦੀ ਅਬਸੀਰਤ ਨੇ ਅੰਮ੍ਰਿਤਸਰ ਦੀ ਹਬੀਬ ਨੂੰ ਹਰਾਇਆ।


ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਦੇਖ ਰੇਖ ਵਿੱਚ ਚੱਲ ਰਹੇ ਕਬੱਡੀ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਕਬੱਡੀ (ਨੈਸ਼ਨਲ ਸਟਾਇਲ) ਲੜਕੇ ਅੰਡਰ 14 ਖੇਡ ਮੁਕਾਬਲੇ ਵਿੱਚ ਫ਼ਾਜ਼ਿਲਕਾ ਨੇ ਸੰਗਰੂਰ ਨੂੰ, ਕਪੂਰਥਲਾ ਨੇ ਫ਼ਤਿਹਗੜ੍ਹ ਸਾਹਿਬ ਨੂੰ ਹਰਾਇਆ। ਇਸੇ ਤਰ੍ਹਾਂ ਕਬੱਡੀ (ਨੈਸ਼ਨਲ ਸਟਾਇਲ) ਲੜਕੇ ਅੰਡਰ 14 ਖੇਡ ਮੁਕਾਬਲੇ ਵਿੱਚ ਫ਼ਾਜ਼ਿਲਕਾ ਨੇ ਕਪੂਰਥਲੇ ਨੂੰ ਹਰਾਇਆ। ਕਬੱਡੀ (ਨੈਸ਼ਨਲ ਸਟਾਇਲ) ਲੜਕੀਆਂ ਫਾਈਨਲ ਖੇਡ ਮੁਕਾਬਲੇ ਅੰਡਰ ਵਿੱਚ ਪਟਿਆਲਾ  ਨੇ ਰੋਪੜ  ਨੂੰ ਹਰਾਇਆ। ਉਮਰ ਵਰਗ ਅੰਡਰ-17 ਵਿੱਚ ਅੰਮ੍ਰਿਤਸਰ ਨੇ ਕਪੂਰਥਲਾ ਨੂੰ ਤਰਨਤਾਰਨ ਨੇ ਮਾਨਸਾ ਨੂੰ, ਮੋਹਾਲੀ ਨੇ ਜਲੰਧਰ ਨੂੰ, ਪਟਿਆਲਾ ਨੇ ਮੋਗਾ ਨੂੰ ਹਰਾਇਆ।


ਸਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਖੋ-ਖੋ ਅੰਡਰ-14 ਲੜਕੀਆਂ ਵਿੱਚ ਪਹਿਲਾ ਸਥਾਨ ਪਟਿਆਲਾ, ਦੂਸਰਾ ਸਥਾਨ ਸੰਗਰੂਰ ਅਤੇ ਤੀਸਰਾ ਸਥਾਨ ਸ੍ਰੀ ਮੁਕਤਸਰ ਅਤੇ ਲੁਧਿਆਣਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੇ  ਵਿੱਚ ਪਹਿਲਾ ਸਥਾਨ ਸੰਗਰੂਰ, ਦੂਸਰਾ ਸਥਾਨ ਪਟਿਆਲਾ ਅਤੇ ਤੀਸਰਾ ਸਥਾਨ ਜਲੰਧਰ ਤੇ ਸ੍ਰੀ ਮੁਕਤਸਰ ਨੇ ਪ੍ਰਾਪਤ ਕੀਤਾ।

Story You May Like