The Summer News
×
Monday, 20 May 2024

ਲੁਧਿਆਣਾ ਪੁਲਿਸ ਨੂੰ ਮਿਲੀ ਸਫਲਤਾ, ਇੱਕ ਦੋਸ਼ੀ ਭਗੌੜ ਨੂੰ ਕੀਤਾ ਗ੍ਰਿਫਤਾਰ

ਸਿਮਰਨ


ਲੁਧਿਆਣਾ : ਡਾ. ਕੌਸਤੁਭ ਸ਼ਰਮਾ ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ, ਕਮਿਸ਼ਨਰਟ ਲੁਧਿਆਣਾ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ, ਇਨਵੈਸਟੀਗਸ਼ਨ ਲੁਧਿਆਣਾ, ਸ਼੍ਰੀ ਹਰਪਾਲ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮੀਸ਼ਨਰ ਪੁਲਿਸ, ਇੰਨਵੈਸਟੀਗਸ਼ਨ ਲੁਧਿਆਣਾ ਅਤੇ ਸ੍ਰੀ ਰਾਜੇਸ਼ ਕੁਮਾਰ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ, ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਚਾਰਜ, ਪੀ.ਓ ਸਟਾਫ, ਲੁਧਿਆਣਾ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਇੱਕ ਦੋਸ਼ੀ ਭਗੌੜ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਵੇਰਵਾ ਨਿਮਲਿਖਤ ਅਨੁਸਾਰ ਹੈ:



  1. ਮੁਕੱਦਮਾ ਨੰਬਰ 21 ਮਿਤੀ 26.01.2021 ਅਧੀਨ ਧਾਰਾ 61-1-14 ਆਬਕਾਰੀ ਐਕਟ ਥਾਣਾ ਟਿੱਬਾ, ਲੁਧਿਆਣਾ ਵਿੱਚ ਸ਼੍ਰੀ ਸੁਮਿਤ ਗਰਗ ਜੇ.ਐਮ.ਆਈ.ਸੀ ਲੁਧਿਆਣਾ ਜੀ ਵੱਲੋਂ ਮਿਤੀ 05.07.2022 ਨੂੰ ਪੀ.ਓ ਕਰਾਰ ਕੀਤੇ ਗੁਰਪ੍ਰੀਤ ਸਿੰਘ ਉਰਫ ਰੂਬਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 312, ਗਲੀ ਨੰਬਰ 6, ਸਟਾਰ ਸਿਟੀ ਕਲੌਨੀ, ਟਿੱਬਾ ਰੋਡ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਭਗੌੜਿਆਂ ਨੂੰ ਫੜ੍ਹਨ ਲਈ ਮੁਹਿੰਮ ਜਾਰੀ ਹੈ।


Story You May Like