The Summer News
×
Thursday, 16 May 2024

ਵਿਧਾਇਕ ਗਰੇਵਾਲ ਨੇ 16.32 ਲੱਖ ਦੀ ਲਾਗਤ ਨਾਲ ਨਵੇਂ ਲਗਾਏ ਟਿਉਬਲ ਦਾ ਕੀਤਾ ਉਦਘਾਟਨ

-ਸੂਬੇ ਅੰਦਰ ਆਪ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਪੂਰਬੀ ਵਿਕਾਸ ਤੇ ਤਰੱਕੀ ਦੀਆਂ ਲੀਹਾਂ ਤੇ ਤੁਰਿਆ - ਗਰੇਵਾਲ


-ਕਿਹਾ ਹਲਕੇ ਦੇ ਹਰ ਵਾਰਡ ਨੂੰ ਬਣਾਵਾਂਗੇ ਮਾਰਡਨ


ਲੁਧਿਆਣਾ:22 ਅਗਸਤ (ਦਲਜੀਤ ਵਿੱਕੀ) ਹਲਕਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 3 ਦੇ ਮੁਹੱਲਾ ਗੁਰਪ੍ਰੀਤ ਨਗਰ ਵਿਖੇ ਕਰੀਬ 16 ਲੱਖ 32 ਹਜ਼ਾਰ ਦੀ ਲਾਗਤ ਨਾਲ ਨਵੇਂ ਲੱਗੇ ਟਿਉਵਲ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਵਾਰਡ ਨੰਬਰ ਤਿੰਨ ਦੇ ਵਸਨੀਕਾਂ ਵੱਲੋਂ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ ਨੂੰ ਦੇਖਦੇ ਹੋਏ ਇੱਕ ਨਵੇਂ ਟਿਉਵਲ ਲਗਾਉਣ ਦੀ ਮੰਗ ਕੀਤੀ ਗਈ ਸੀ , ਸੋ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਲਾਕੇ ਨੂੰ ਇੱਕ ਨਵਾਂ ਟਿਊਬਵੈਲ ਲਗਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਟਿਉਬਲ ਦੇ ਲੱਗਣ ਨਾਲ ਆਸ-ਪਾਸ ਦੇ ਮੁਹੱਲਿਆਂ ਨੂੰ ਆ ਰਹੀ ਪਾਣੀ ਦੀ ਪਰੇਸ਼ਾਨੀ ਤੋਂ ਨਿਜਾਤ ਮਿਲੇਗੀ ।


ਉਹਨਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਵਿਕਾਸ ਦੇ ਨਾਂ ਤੇ ਹਲਕਾ ਪੂਰਬੀ ਦੇ ਲੋਕਾਂ ਨੂੰ ਗੁੰਮਰਾਹ ਕੀਤਾ , ਤੇ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਕਿ ਕੰਮ ਕਰਵਾਉਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਹਲਕਾ ਪੂਰਬੀ ਵੀ ਵਿਕਾਸ ਦੀਆਂ ਲੀਹਾਂ ਤੇ ਤੁਰ ਪਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਹਲਕਾ ਪੂਰਬੀ ਦੇ ਹਰ ਵਾਰਡ ਨੂੰ ਵਿਕਾਸ ਪੱਖੋਂ ਮਾਰਡਨ ਰੂਪ ਦਿੱਤਾ ਜਾਵੇਗਾ । ਵਿਧਾਇਕ ਗਰੇਵਾਲ ਨੇ ਕਿਹਾ ਕਿ ਤੁਸੀਂ ਭਰੋਸਾ ਰੱਖੋ ਕਿਉਂਕਿ ਤੁਹਾਡਾ ਭਰੋਸਾ ਹੀ ਸਾਡਾ ਹੌਂਸਲਾ ਹੈ ਹਲਕਾ ਪੁਰਬੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।


ਇਸ ਮੌਕੇ ਤੇ ਹਾਜਰ ਇਲਾਕਾ ਵਾਸੀਆਂ ਨੇ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਟਿਉਬਲ ਦੇ ਚਾਲੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਇਸ ਮੌਕੇ ਜਸਵਿੰਦਰ ਸਿੰਘ ਸੰਧੂ , ਸ਼ਿੰਦੀ ਬਜਾਜ, ਸਾਗਰ ਕਵਾਤਰਾ, ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ ।

Story You May Like