The Summer News
×
Tuesday, 21 May 2024

ਨਗਰ ਨਿਗਮ ਬਟਾਲਾ ਵੱਲੋਂ ਸ੍ਰੀ ਅਚਲ਼ੇਸ਼ਵਰ ਧਾਮ, ਆਈਟੀਆਈ, ਸੇਂਟ ਫਰਾਂਸਿਸ ਸਕੂਲ, ਲੇਬਰ ਕਾਲੋਨੀ, ਸੁਭਾਸ਼ ਪਾਰਕ ਅਤੇ ਗੁਰੂ ਰਾਮਦਾਸ ਕਾਲੋਨੀ ਵਿਖੇ ਫੋਗਿੰਗ ਕਰਵਾਈ ਗਈ




ਬਟਾਲਾ, 6 ਅਗਸਤ | ਨਗਰ ਨਿਗਮ ਬਟਾਲਾ ਵਲੋਂ ਅੱਜ ਸਵੇਰੇ, ਸ੍ਰੀ ਅਚਲ਼ੇਸ਼ਵਰ ਧਾਮ, ਆਈਟੀਆਈ, ਸੇਂਟ ਫਰਾਂਸਿਸ ਸਕੂਲ, ਲੇਬਰ ਕਾਲੋਨੀ, ਸੁਭਾਸ਼ ਪਾਰਕ ਅਤੇ ਗੁਰੂ ਰਾਮਦਾਸ ਕਾਲੋਨੀ ਵਿਖੇ ਫੋਗਿੰਗ ਕਰਵਾਈ ਗਈ ਅਤੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਵਿਰੁੱਧ ਜਾਗਰੂਕ ਕੀਤਾ। 

 

ਇਸ ਮੌਕੇ ਗੱਲਬਾਤ ਦੌਰਾਨ ਡਾ. ਸ਼ਾਇਰੀ ਭੰਡਾਰੀ, ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਪੁਰਾਣੇ ਟਾਇਰਾਂ ਜਾਂ ਕਬਾੜ ਆਦਿ ਵਿਚ ਜਮ੍ਹਾ ਪਾਣੀ ਨੂੰ ਸਾਫ ਕਰਨ ਕਿਉਂਕਿ ਇਸੇ ਤਰਾਂ ਦੇ ਪਾਣੀ ਵਿਚ ਡੇਂਗੂ ਦਾ ਮੱਛਰ ਪਲਦਾ ਹੈ। ਉਨਾਂ ਲੋਕਾਂ ਨੂੰ ਫੋਗਿਗ ਕਰ ਰਹੀਆਂ ਟੀਮਾਂ ਨਾਲ ਸਹਿਯੋਗ ਕਰਨ ਲਈ ਕਿਹਾ।

 

ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਅੱਗੇ ਕਿਹਾ ਕਿ ਲੋਕ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ, ਗਮਲੇ, ਟਾਇਰਾਂ, ਟਂੈਕੀਆਂ, ਫਰਿੱਜ ਦੇ ਪਿੱਛੇ ਲੱਗੀ ਟਰੇਅ ਵਿਚੋ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਜਰੂਰ ਸੁਕਾਉਣ। ਮੱਛਰ ਦੇ ਕੱਟਣ ਤੋ ਬਚਾਅ ਕੀਤਾ ਜਾਵੇ, ਪੂਰੀ ਬਾਂਹ ਵਾਲੇ ਅਤੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਏ ਜਾਣ।


 

 



 

Story You May Like