The Summer News
×
Monday, 20 May 2024

ਨਗਰ ਨਿਗਮ ਵੱਲੋਂ ਬੇਸਹਾਰਾ ਕੁੱਤਿਆ ਦੀ ਨਸਬੰਦੀ ਤੇ ਐਟੀਰੈਬੀਜ ਵੈਕਸੀਨੇਸ਼ਨ ਕਰਨ ਦਾ ਕੰਮ ਸ਼ੁਰੂ-ਅਦਿੱਤਿਆ ਉਪਲ

ਪਟਿਆਲਾ, 25 ਸਤੰਬਰ: ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਹੈ ਕਿ ਨਿਗਮ ਵੱਲੋਂ ਮੁੜ ਤੋਂ ਬੇਸਹਾਰਾ ਕੁੱਤਿਆ ਦੀ ਨਸਬੰਦੀ ਅਤੇ ਐਟੀਰੈਬੀਜ ਵੈਕਸੀਨੇਸ਼ਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਕੀਤੇ ਗਏ ਟੈਂਡਰ ਦਾ ਸਮਾਂ 2 ਸਾਲ ਦਾ ਹੋਵੇਗਾ। ਇਸ ਵਿੱਚ ਰੋਜਾਨਾ ਲਗਭਗ 15 ਬੇਸਹਾਰਾ ਕੁੱਤਿਆ ਦੀ ਨਸਬੰਦੀ ਅਤੇ ਐਟੀਰੈਬੀਜ ਵੈਕਸੀਨੇਸ਼ਨ ਕੀਤੀ ਜਾਵੇਗੀ।

 

ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡੌਗ ਕੈਚਿੰਗ ਟੀਮ ਪਟਿਆਲਾ ਸ਼ਹਿਰ ਦੇ ਵੱਖ- ਵੱਖ ਇਲਾਕਿਆ ਵਿੱਚੋਂ ਬੇਸਹਾਰਾ ਕੁੱਤਿਆ ਨੂੰ ਫੜਕੇ ਏ.ਬੀ.ਸੀ ਸੈਂਟਰ ਵਿਖੇ ਰੱਖੇਗੀ, ਜਿੱਥੇ ਉਨ੍ਹਾਂ ਦੀ ਸਰਜਰੀ ਅਤੇ ਵੈਕਸੀਨੇਸ਼ਨ ਕੀਤੀ ਜਾਵੇਗੀ, ਉਪਰੰਤ ਉਨ੍ਹਾਂ ਦੀ ਪੋਸਟ ਕੇਅਰ ਕੀਤੀ ਜਾਵੇਗੀ।ਇਸ ਉਪਰੰਤ ਇਨ੍ਹਾਂ ਬੇਸਹਾਰਾ ਕੁੱਤਿਆ ਨੂੰ ਉਸੀ ਥਾਂ ਤੇ ਮੁੜ ਤੋਂ ਛੱਡਿਆ ਜਾਵੇਗਾ, ਜਿਸ ਥਾਂ ਤੋਂ ਇਨ੍ਹਾਂ ਨੂੰ ਫੜਿਆ ਗਿਆ ਸੀ।

ਇਸੇ ਦੌਰਾਨ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਨੇ ਦੱਸਿਆ ਕਿ ਇਸ ਟੈਂਡਰ ਵਿੱਚ ਸਰਜਰੀ ਅਤੇ ਵੈਕਸੀਨੇਸ਼ਨ ਤੋਂ ਇਲਾਵਾ ਡੌਂਗ਼ਜ਼ ਦਾ ਸਰਵੇ ਵੀ ਕਰਵਾਇਆ ਜਾਣਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਪਟਿਆਲਾ ਸ਼ਹਿਰ ਵਿੱਚ ਕੁੱਲ ਕਿੰਨੇ ਡੌਂਗਜ ਹਨ ਅਤੇ ਇਨ੍ਹਾਂ ਵਿੱਚੋਂ ਕਿੰਨਿਆ ਦੀ ਨਸਬੰਦੀ ਅਤੇ ਵੈਕਸੀਨੇਸ਼ਨ ਹੋ ਚੁੱਕੀ ਹੈ ਅਤੇ ਕਿੰਨੇ ਨਸਬੰਦੀ ਅਤੇ ਵੈਕਸੀਨੇਸ਼ਨ ਤੋਂ ਅਜੇ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਨਿਗਮ ਸ਼ਹਿਰ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। 

Story You May Like