The Summer News
×
Sunday, 19 May 2024

ਦਲ ਬਦਲੂਆਂ ਤੇ ਬਾਹਰਲਿਆਂ ਤੋਂ ਬਚਣ ਦੀ ਲੋੜ- ਭੁਪਿੰਦਰ ਸਿੰਘ ਭਿੰਦਾ

ਲੁਧਿਆਣਾ 7 ਮਈ (दलजीत विक्की) - ਲੋਕ ਸਭਾ ਚੋਣਾਂ ਬਾਰੇ ਗੱਲਬਾਤ ਕਰਦੇ ਹੋਏ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਰਵਨੀਤ ਬਿੱਟੂ ਦੇ ਪਾਰਟੀ ਬਦਲਣ ਦੌਰਾਨ ਤੰਜ ਕਸਦਿਆਂ ਕਿਹਾ ਕਿ ਜਿਹੜੇ ਆਪਣੇ ਪਰਿਵਾਰ ਜਾਂ ਪਾਰਟੀ ਦੇ ਨੀ ਹੋਏ, ਉਹ ਲੋਕਾਂ ਦੇ ਕੀ ਬਣਨਗੇ। ਸਿਰਫ ਇੰਨਾ ਹੀ ਨਹੀਂ ਇਸ ਮੌਕੇ ਉਨਾਂ ਰਾਜਾ ਵੜਿੰਗ ਤੇ ਵੀ ਨਿਸ਼ਾਨੇ ਸਾਧਦਿਆਂ ਕਿਹਾ ਕਿ ਆਪਣੇ ਹਲਕੇ ਤੋਂ ਟਿਕਟ ਨਾ ਮਿਲਣ ਦੇ ਚਲਦਿਆਂ ਸੱਤਾ ਦੇ ਭੁੱਖੇ ਵੜਿੰਗ ਵੱਲੋਂ ਦੂਸਰੇ ਹਲਕੇ ਦੇ ਵਿੱਚ ਜਾ ਕੇ ਵੋਟਰਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਬੂਰ ਨਹੀਂ ਪਵੇਗਾ। ਜਦਕਿ ਇਨ੍ਹਾਂ ਦੀਆਂ ਜਮਾਨਤਾਂ ਜਬਤ ਹੋਣੀਆਂ ਤੈਅ ਹਨ। ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਇਹ ਲੋਕ ਮੌਕਾ ਪ੍ਰਸਤ ਲੋਕ ਹੁੰਦੇ ਹਨ ਅਤੇ ਗਿਰਗਟ ਦੀ ਤਰ੍ਹਾਂ ਰੰਗ ਬਦਲਣਾ ਜਾਣਦੇ ਹਨ ਤੇ ਐਸੇ ਦਲ ਬਦਲੂਆਂ ਅਤੇ ਬਾਹਰੀ ਆਗੂਆਂ ਤੋਂ ਵੋਟਰਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਐਸੇ ਮਤਲਬੀ ਆਗੂ ਕਦੇ ਵੀ ਲੋਕਾਂ ਦਾ ਭਲਾ ਨੀ ਕਰ ਸਕਦੇ। ਉਹਨਾਂ ਕਿਹਾ ਕਿ ਅਗਰ ਕੋਈ ਭਲਾ ਕਰ ਸਕਦਾ ਹੈ ਤਾਂ ਉਹ ਆਪਣੇ ਹਲਕੇ ਦਾ ਤੇ ਆਪਣੇ ਪੰਜਾਬ ਦੀ ਆਪਣੀ ਮਾਂ ਪਾਰਟੀ ਦਾ ਆਗੂ ਹੀ ਕਰ ਸਕਦਾ।

Story You May Like