The Summer News
×
Monday, 20 May 2024

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਆਫਰ ਲੈਟਰ ਵੰਡੇ ਗਏ

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ ਵਿੱਚ ਵਧੀਆ ਸਲਾਨਾ ਪੈਕਜ ਤੇ ਨੌਕਰੀ ਲਈ ਚੋਣ


ਬਟਾਲਾ, 19  ਫਰਵਰੀ : ਪ੍ਰਿੰਸੀਪਲ ਰਾਜਦੀਪ ਸਿੰਘ ਬੱਲ ਦੀ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪਲੇਸਮੈਂਟ ਸੈਲ ਦੇ ਉਪਰਾਲਿਆਂ ਸਦਕਾ ਕਾਲਜ ਦੇ  ਈ.ਸੀ.ਈ. ਵਿਭਾਗ ਦੇ 11, ਇਲੈਕਟ੍ਰੀਕਲ ਵਿਭਾਗ ਦੇ 4 ਅਤੇ ਮਕੈਨੀਕਲ ਵਿਭਾਗ ਦੇ 2, ਕੁੱਲ 17 ਵਿਦਿਆਰਥੀਆਂ  ਨੂੰ ਸੈਨਟਮ ਇਲੈਕਟ੍ਰਾਨਿਕਸ ਲਿਮੀਟਿਡ ਵਿੱਚ ਵਧੀਆ ਸਾਲਾਨਾ ਪੈਕੇਜ਼ ਤੇ ਨੌਕਰੀਆਂ ਮਿਲੀਆਂ । ਪ੍ਰਿੰਸੀਪਲ ਬੱਲ ਨੇ ਵਿਸ਼ੇਸ਼ ਤੌਰ ਤੇ ਇਹਨਾਂ ਵਿਦਿਆਰਥੀਆਂ ਨੂੰ ਕੰਪਨੀ ਵੱਲੋਂ ਆਏ ਆਫਰ ਲੈਟਰ ਵੰਡੇ ਅਤੇ ਪਲੇਸਮੈੰਟ ਸੈਲ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ।


ਬੀਤੇ ਦਿਨੀ ਵਿਦਿਆਰਥੀਆਂ ਨੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਅੰਮ੍ਰਿਤਸਰ ਵਿਖੇ ਸੈਨਟਮ ਇਲੈਕਟਰਾਨਿਕਸ ਲਿਮਿਟਿਡ ਵੱਲੋਂ ਕੀਤੀ ਗਈ ਪਲੇਸਮੈੰਟ ਡਰਾਇਵ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਵੱਖ ਵੱਖ  ਰਾਉਂਡਾਂ ਤੋਂ ਬਾਅਦ 17 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਪ੍ਰਿੰਸੀਪਲ ਬੱਲ ਨੇ ਵਿਦਿਆਰਥੀਆਂ ਅਤੇ  ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਚੁਣੀ ਗਈ ਵਿਦਿਆਰਥਣ ਸ਼ਹਿਨਾਜ਼ ਨੇ ਦੱਸਿਆ ਕਿ ਉਹ ਬਟਾਲਾ ਦੇ ਇੱਕ ਮੱਧ ਵਰਗੀ ਪਰਿਵਾਰ ਤੋਂ ਹੈ। ਡਿਪਲੋਮਾ ਕਰਨ ਵੇਲੇ ਉਸਦਾ ਸੁਪਨਾ ਸੀ ਕਿ ਉਹ ਕਾਲਜ ਤੋਂ ਹੀ ਚੰਗੀ ਨੌਕਰੀ ਲਈ ਚੁਣੀ ਜਾਵੇ ਅਤੇ ਅੱਜ ਉਸਦਾ ਇਹ ਸੁਪਨਾ ਸੱਚ ਹੋ ਗਿਆ ਹੈ। ਇਸ ਮੌਕੇ ਬਾਕੀ ਚੁਣੇ ਗਏ ਵਿਦਿਆਰਥੀਆਂ ਅਤੇ ਉਹਨਾਂ ਦੇ  ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਵਟਾਵਾ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।


ਇਸ ਮੌਕੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਦੱਸਿਆ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਨਾਮੀ ਕੰਪਨੀ ਵਿੱਚ ਨੌਕਰੀ ਮਿਲਣਾ ਇਕ ਬਹੁਤ ਹੀ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਮਿਲਦਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਡਿਪਲੋਮਾ ਪਾਸ ਕਰਨ ਵਾਲੇ 100% ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਕਾਲਜ ਦਾ ਪਲੇਸਮੈਂਟ ਸੈਲ ਪੂਰੀ ਤਰ੍ਹਾਂ ਯਤਨਸ਼ੀਲ ਹੈ ।


ਇਸ ਮੌਕੇ ਪ੍ਰਿੰਸੀਪਲ ਰਾਜਦੀਪ ਸਿੰਘ ਬੱਲ, ਅਫਸਰ ਇੰਚ ਸ਼ਿਵਰਾਜਨ ਪੁਰੀ, ਪਲੇਸਮੈਂਟ ਅਫਸਰ ਜਸਬੀਰ ਸਿੰਘ, ਸਪੋਰਟਸ ਅਫਸਰ ਜਗਦੀਪ ਸਿੰਘ , ਅਸਟੇਟ ਅਫਸਰ ਸਾਹਿਬ ਸਿੰਘ, ਅਤੀਸ਼ ਕੁਮਾਰ, ਐਨ ਐਸ ਐਸ ਪ੍ਰੋਗਰਾਮ ਅਫਸਰ ਤੇਜਪ੍ਰਤਾਪ ਸਿੰਘ ਅਤੇ ਪਲੇਸਮੈਂਟ ਸੈਲ ਦੇ ਮੈਂਬਰ ਅੰਗਦਪ੍ਰੀਤ ਸਿੰਘ ਅਤੇ ਨਵਜੋਤ ਸਲਾਰੀਆ ਮੌਜੂਦ ਸਨ।

Story You May Like