The Summer News
×
Sunday, 12 May 2024

ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ, ਤੁਸੀਂ ਵੀ ਹੋ ਕਈ ਬਿਮਾਰੀਆਂ ਦੇ ਸ਼ਿਕਾਰ ਤਾਂ ਜਾਣੋ ਇਸ ਬਾਰੇ

ਚੰਡੀਗੜ੍ਹ – ਕਿਹਾ ਜਾਂਦਾ ਹੈ ਕਿ ਤਾਂਬੇ ਦੀ ਬੋਤਲ ‘ਚ ਪਾਣੀ ਪੀਣ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਲਈ ਕਾਫੀ ਬਜ਼ੁਰਗ ਜ਼ਿਆਦਾ ਤਾਂਬੇ ਦੀ ਬੋਤਲ ‘ਚ ਹੀ ਪਾਣੀ ਪੀਂਦੇ ਹਨ। ਕਿਉਂ ਕਿ ਇਸ ਨਾਲ ਅਨੇਕਾਂ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਇਸ ਦਾ ਸੇਵਨ ਤਾਂ ਕਰਨਾ ਚਾਹੀਦਾ ਹੈ ਪਰ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਵੀ ਹਾਨੀਕਾਰਕ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਬਿਮਾਰੀ ਨਾਲ ਜੂੰਝ ਰਹੇ ਹੋ ਤਾਂ ਤਾਂਬੇ ਦੇ ਭਾਂਡੇ ਦਾ ਇਸਤੇਮਾਲ ਬੇਹੱਦ ਫਾਇਦੇਮੰਦ ਦੱਸਿਆ ਗਿਆ ਹੈ। ਕਿਉਂ ਕਿ ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ।


12-1


ਤਾਂਬੇ ਦਾ ਪਾਣੀ ਕਿਸ ਮੌਸਮ ਚ ਪੀਣਾ ਹੈ ਫਾਇਦੇਮੰਦ


ਤਾਂਬੇ ਦੀ ਬੋਤਲ ਜਾਂ ਫਿਰ ਤਾਂਬੇ ਦੇ ਭਾਂਡਿਆ ਦਾ ਇਸਤੇਮਾਲ ਜ਼ਿਆਦਾ ਕਰਕੇ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ। ਹਮੇਸ਼ਾ ਯਾਦ ਰੱਖੋ ਕਿ ਤਾਂਬੇ ਦੇ ਭਾਂਡੇ ‘ਚ ਰਾਤ ਨੂੰ ਪਾਣੀ ਭਰ ਕੇ ਸੋਣਾ ਚਾਹੀਦਾ ਹੈ ਤੇ ਉੱਠਦੇ ਖਾਲੀ ਪੇਟ ਹੀ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਸਰੀਰ ਕਈ ਬਿਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗਰਮੀ ਦੇ ਮੌਸਮ ਵਿੱਚ ਧਿਆਨ ਰੱਖੋ ਕਿ ਸਿਰਫ 2 ਤੋਂ 3 ਗਿਲਾਸ ਹੀ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣਾ ਚਾਹੀਦਾ ਹੈ। ਸਰਦੀਆਂ ਵਿੱਚ ਪਾਣੀ ਪੀਣਾ ਬੇਹੱਦ ਫਾਇਦੇਮੰਦ ਦੱਸਿਆ ਗਿਆ ਹੈ।


12-4


ਤਾਂਬੇ ਦੇ ਭਾਂਡੇ ਨਾ ਰੱਖੋ ਫਰਿੱਜ


ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਆਪਣੇ ਆਪ ਹੀ ਗਰਮ ਹੋ ਜਾਂਦਾ ਹੈ । ਅਜਿਹਾ ਇਸ ਲਈ ਹੁੰਦਾ ਹੈ ਕਿਉਂ ਕਿ ਤਾਂਬੇ ਵਿੱਚ ਕਾਫੀ ਮਾਤਰਾ ਵਿੱਚ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ। ਇਸ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਨੂੰ ਫਰਿੱਜ ਵਿੱਚ ਰੱਖ ਕੇ ਠੰਡਾ ਕਰ ਲਵੋਗੇ ਤਾਂ ਅਜਿਹਾ ਸੋਚਣਾ ਗਲਤ ਹੋਵੇਗਾ ਕਿਉਂ ਕਿ ਇਹ ਬਹੁਤ ਹੀ ਨੁਕਸਾਨਦਾਇਕ ਹੋ ਸਕਦੀ ਹੈ।  ਇਹ ਤੁਹਾਡੇ ਪੇਟ ਨੂੰ ਬਿਮਾਰੀਆ ਦਾ ਘਰ ਬਣਾ ਸਕਦੀ ਹੈ।


12-5


ਜ਼ਿਆਦਾ ਮਾਤਰਾ ਸੇਵਨ ਨੁਕਸਾਨਦਾਇਕ


ਜੇਕਰ ਤੁਸੀਂ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਕਰ ਲੈਂਦੇ ਹੋ ਤਾਂ ਉਹ ਸਰੀਰ ਨੂੰ ਨੁਕਸਾਨ ਦੇਣ ਹੀ ਲੱਗ ਜਾਂਦਾ ਹੈ। ਤਾਂ ਇਸੇ ਤਰ੍ਹਾਂ ਹੀ ਹਰ ਕਿਸੇ ਚੀਜ਼ ਦਾ ਸੇਵਨ ਉਨਾਂ ਹੀ ਕਰੋ, ਜਿੰਨਾ ਸਰੀਰ ਨੂੰ ਜਰੂਰਤ ਹੋਵੇ। ਤਾਂਬੇ ਦਾ ਜ਼ਿਆਦਾ ਇਸਤੇਮਾਲ ਵੀ ਸਿਹਤ ਲਈ ਖਰਾਬ ਦੱਸਿਆ ਗਿਆ ਹੈ। ਇਸ ਲਈ ਦਿਨ ਵਿੱਚ 2 ਤੋਂ 3 ਵਾਰ ਇਸ ਦਾ ਸੇਵਨ ਕਰਨਾ ਸਹੀ ਹੈ।

Story You May Like