The Summer News
×
Monday, 13 May 2024

ਪੰਜਾਬ ਸਰਕਾਰ ਨੇ ਹਰੇਕ ਵਰਗ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ-ਚੇਅਰਮੈਨ ਬਲਬੀਰ ਸਿੰਘ ਪਨੂੰ

ਚੇਅਰਮੈਨ ਪਨੂੰ ਦੀ ਅਗਵਾਈ ਹੇਠ ਬਹਾਦਰਪੁਰ ਤੋ ਰਵਾਇਤੀ ਪਾਰਟੀਆਂ ਨਾਲ ਸਬੰਧਿਤ ਦਰਜਨਾਂ ਪਰਿਵਾਰ, ਆਪ ਪਾਰਟੀ ਵਿੱਚ ਸ਼ਾਮਲ

 

ਫਤਹਿਗੜ੍ਹ ਚੂੜੀਆਂ (ਬਟਾਲਾ), 17 ਫਰਵਰੀ : ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਦੀ ਪ੍ਰਧਾਨਗੀ ਹੇਠ ਪਿੰਡ ਬਹਾਦਰਪੁਰ ਵਿੱਚ ਮਨਜਿੰਦਰ ਸਿੰਘ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿੱਚ 50 ਤੋਂ 60 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਮੌਜੂਦਾ ਕਾਂਗਰਸ ਮੈਂਬਰ ਬਲਜਿੰਦਰ ਸਿੰਘ, ਮੌਜੂਦਾ ਕਾਂਗਰਸ ਮੈਂਬਰ ਪ੍ਰਤਾਪ ਸਿੰਘ, ਮੌਜੂਦਾ ਕਾਂਗਰਸ ਮੈਂਬਰ ਹਰਪ੍ਰੀਤ ਕੌਰ ਅਤੇ ਸਾਬਕਾ ਅਕਾਲੀ ਦਲ ਪੰਚਾਇਤ ਮੈਂਬਰ ਰਣਜੀਤ ਕੌਰ, ਹਰਜਿੰਦਰ ਸਿੰਘ, ਰਜਿੰਦਰ ਸਿੰਘ, ਜਸਬੀਰ ਸਿੰਘ, ਅਜੀਤ ਸਿੰਘ, ਜਸਵੰਤ ਸਿੰਘ, ਸਤਵਿੰਦਰ ਸਿੰਘ, ਮੋਹਨਜੀਤ ਸਿੰਘ, ਗੁਰਮੇਜ ਸਿੰਘ, ਸਤਿੰਦਰ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਨਿਰਮਲ ਸਿੰਘ, ਵੀਰ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਸਰਦੂਲ ਸਿੰਘ, ਜੋਗਾ ਮਸੀਹ,ਰੇਸ਼ਮ ਮਸੀਹ, ਬੱਗਾ ਮਸੀਹ, ਮੱਖਣ ਮਸੀਹ, ਦਲੀਪ ਸਿੰਘ, ਕੁਲਵੰਤ ਸਿੰਘ, ਕੁਲਜਿੰਦਰ ਸਿੰਘ ਆਦਿ ਸ਼ਾਮਿਲ ਹੋਏ। 

 

ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਪਨੂੰ, ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਨੇ ਕਿਹਾ ਕਿ ਮੈਂ ਹਲਕਾ ਵਾਸੀਆਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਾਂ ਅਤੇ ਪਿੰਡ ਵਿੱਚ ਵਿਕਾਸ ਕੰਮ ਸਾਰਿਆਂ ਦੀ ਸਲਾਹ ਤੇ ਸਹਿਯੋਗ ਨਾਲ ਕਰਵਾਏ ਜਾਣਗੇ। ਉਨਾਂ ਕਿਹਾ ਕਿ ਉਹ ਲੋਕਾਂ ਤੱਕ ਪਹੁੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ ਅਤੇ ਸਬੰਧਤ ਵਿਭਾਗਾਂ ਰਾਹੀ ਹੱਲ ਕਰਵਾ ਰਹੇ ਹਨ।

 

ਚੇਅਰਮੈਨ ਪਨੂੰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਦੇ ਹਿੱਤ ਵਿੱਚ ਵੱਡੇ ਇਤਿਹਾਸਕ ਫੈਸਲੇ ਲਏ ਗਏ ਹਨ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਿੱਖਿਆ, ਸਿਹਤ, ਖੇਡਾਂ, ਖੇਤੀਬਾੜੀ, ਕਿਸਾਨੀ ਸਮੇਤ ਹਰ ਵਰਗ ਦੇ ਹਿੱਤ ਵਿੱਚ ਨੀਤੀਆਂ ਬਣਾ ਕੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ।

 

ਇਸ ਮੌਕੇ ਬਲਾਕ ਪ੍ਰਧਾਨ ਸੈਮੂਅਲ ਗਿੱਲ, ਬਲਾਕ ਪ੍ਰਧਾਨ ਪਰਮਜੀਤ ਸਿੰਘ, ਬਲਾਕ ਪ੍ਰਧਾਨ ਪਲਵਿੰਦਰ ਸਿੰਘ, ਸੰਦੀਪ ਚੱਠਾ, ਹੈਰੀ ਚੱਠਾ, ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ , ਰਵਿੰਦਰ ਗਿੱਲ , ਕਰਮਜੀਤ ਪੀਏ , ਕਰਨ ਬਾਠ, ਜਗਜੀਤ ਸਿੰਘ ਤੇ ਜੱਗਾ ਆਦਿ ਹਾਜ਼ਰ ਸਨ।

Story You May Like