The Summer News
×
Tuesday, 14 May 2024

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਨਾਇਆ ਗਿਆ ‘ਵਿਸ਼ਵ ਹੁਨਰ ਦਿਵਸ’

ਮਾਨਸਾ, 15 ਜੁਲਾਈ: ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲ਼ੋ ਪੰਜਾਬ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਰੋਜਗਾਰ ਅਤੇ ਨੌਕਰੀ ਦੇ ਵਧੇਰੇ ਮੋਕੇ ਮੁਹੱਈਆ ਕਰਾਉਣ ਦੇ ਮੰਤਵ ਨਾਲ ਮੁਫ਼ਤ ਵਿੱਚ ਕੀਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਨੋਡਲ ਅਫ਼ਸਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਵਿਸ਼ਵ ਹੁਨਰ ਦਿਵਸ ਹਰ ਸਾਲ 15 ਜੁਲਾਈ ਨੂੰ ਮਨਾਇਆ ਜਾਂਦਾ ਹੈ।


ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਮਾਨਸਾ ਵਿਖੇ ਚਲਾਏ ਜਾ ਰਹੇ ਵੱਖ ਵੱਖ ਸਕਿੱਲ ਸੈਂਟਰਾਂ ਵਿਚ ਟਰੇਨਿੰਗ ਕਰ ਰਹੇ ਸਿੱਖਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਤਹਿਤ ਹੁਨਰਮੰਦ ਉਮੀਦਵਾਰਾਂ ਦਾ ਟਰੇਨਿੰਗ ਕਰ ਰਹੇ ਉਮੀਦਵਾਰਾਂ ਨਾਲ ਤਜ਼ੁਰਬਾ ਸਾਂਝਾ ਕੀਤਾ ਗਿਆ, ਉਮੀਦਵਾਰਾਂ ਵਿਚਕਾਰ ਹੁਨਰ ਮੁਕਾਬਲੇ ਕਰਵਾਏ ਗਏ, ਪਲੇਸਮੈਂਟ ਕੈਂਪ ਤੋਂ ਇਲਾਵਾ ਸਿੱਖਿਆਰਥੀਆਂ ਵੱਲੋਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ।


ਬਲਾਕ ਮਿਸ਼ਨ ਮੈਨੇਜ਼ਰ, ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਵਿਸ਼ਵ ਹੁਨਰ ਦਿਵਸ ਮੌਕੇ ਸਕਿੱਲ ਪ੍ਰੋਗਰਾਮਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਲਈ 11 ਜੁਲਾਈ 2022 ਤੋਂ 15 ਜੁਲਾਈ 2022 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਸਾ, ਭੀਖੀ, ਸਰਦੂਲਗੜ੍ਹ, ਝੁਨੀਰ ਅਤੇ ਬੁਢਲਾਡਾ ਵਿਖੇ ਹਰਜਿੰਦਰ ਸਿੰਘ, ਬਲਾਕ ਥਿਮੈਟਿਕ ਮੈਨੇਜ਼ਰ, ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਕੈਂਪਾਂ ਦਾ ਆਯੋਜਨ ਕੀਤਾ ਗਿਆ।


Story You May Like