The Summer News
×
Friday, 10 May 2024

ਪੰਜਾਬ ਦੇ ਵੱਖ ਵੱਖ ਹਿੱਸਿਆ ‘ਚ ਬਾਰਿਸ਼ ਪੈਣ ਨਾਲ ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ:  ਪੰਜਾਬ ‘ਚ ਗਰਮੀ ਆਪਣਾ ਅਸਰ ਬਹੁਤ ਤੇਜ਼ੀ ਨਾਲ ਦਿਖਾ ਰਿਹਾ ਹੈ। ਜਿਸ ਤੋਂ ਬਾਅਦ ਲੋਕਾਂ ਤੇਜ਼ ਲੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਥੋੜੀ ਰਾਹਤ ਦੇਣ ਦੀ ਗੱਲ ਦੱਸ ਦਈਏ ਕੀ ਪੰਜਾਬ ਦੇ ਕਈ ਜ਼ਿਲਿਆਂ ‘ਚ ਬੀਤੀ ਰਾਤ ਬਾਰਿਸ਼ ਹੋਈ ਜਿਸ ਨਾਲ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਮਿਲੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਸਵੇਰ ਤੋਂ ਹੀ ਰੁਕ-ਰੁਕ ਕੇ ਚੱਲ ਰਹੀ ਬਾਰਿਸ਼ ਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।


ਲੁਧਿਆਣਾ ਜ਼ਿਲ੍ਹੇ  ‘ਚ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਸਵੇਰ ਤੋਂ ਹੀ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਗਰਮੀ ਘੱਟ ਮਹਿਸੂਸ ਹੋ ਰਹੀ ਹੈ। ਪਰ ਧੂੜ ਭਰੀ ਹਵਾ ਕਾਰਨ ਰਾਹਗੀਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਧੂੜ ਕਾਰਨ ਰਾਹਗੀਰਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਤੇਜ਼ ਗਰਮੀ ਪੈਣ ਨਾਲ ਲੋਕਾਂ ਨੇ ਤਾਂ ਸੁਖ ਦਾ ਸਾਹ ਲਿਆ ਹੀ ਹੈ ਨਾਲ ਹੀ ਪਸ਼ੂ ਪੰਛੀ ਤੇ ਰੁਖ ਬੂਟੀਆਂ ਨੇ ਵੀ ਸੁਖ ਦਾ ਸਾਹ ਲਿਆ ਹੈ।


Story You May Like