The Summer News
×
Tuesday, 21 May 2024

'ਫਿਊਚਰ ਟਾਈਕੂਨ ਸਟਾਰਟਅੱਪ ਚੈਲੇਂਜ' 'ਚ ਹਿੱਸਾ ਲੈਣ ਲਈ 15 ਸਤੰਬਰ ਤੱਕ ਕਰਵਾਓ ਰਜਿਸਟਰੇਸ਼ਨ

ਪਟਿਆਲਾ, 8 ਸਤੰਬਰ: ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਫਿਊਚਰ ਟਾਈਕੂਨ ਸਟਾਰਟ-ਅੱਪ ਚੈਲੇਂਜ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਪ੍ਰਤੀਯੋਗਤਾ ਦੀਆਂ 4 ਅਹਿਮ ਸ਼੍ਰੇਣੀਆਂ ਹਨ ਜਿਸ ਵਿੱਚ ਵਿਦਿਆਰਥੀ/ਨੌਜਵਾਨ ਉੱਦਮੀ, ਮਹਿਲਾ ਉੱਦਮੀ, ਦਿਵਿਆਂਗ ਉੱਦਮੀ ਅਤੇ ਓਪਨ ਕੈਟਾਗਰੀ ਦੇ ਉੱਦਮੀ।


ਚਾਹਵਾਨ ਪ੍ਰਾਰਥੀ ਜੋ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹੋਣ ਜਾਂ ਪਹਿਲਾਂ ਤੋਂ ਹੀ ਕਿਸੇ ਸਟਾਰਟ-ਅੱਪ ਤੇ ਕੰਮ ਕਰ ਰਹੇ ਹੋਣ ਉਹ ਉਮੀਦਵਾਰ ਮਿਤੀ 15 ਸਤੰਬਰ 2023 ਤੱਕ ਗੁਗਲ ਲਿੰਕ https://tinyurl.com/DwCaeCkb ਤੇ ਕਲਿੱਕ ਕਰਕੇ ਆਪਣੀ ਰਜਿਸਟ੍ਰੇਸ਼ਨ ਇਸ ਪ੍ਰਤੀਯੋਗਤਾ ਵਾਸਤੇ ਕਰਵਾ ਸਕਦੇ ਹਨ। ਇਹ ਪ੍ਰਤੀਯੋਗਤਾ ਜਿੱਤਣ ਉਪਰੰਤ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਉਸਦੇ ਸਟਾਰਟ ਅੱਪ/ਕਾਰੋਬਾਰ ਵਾਸਤੇ ਕੁਲ 2 ਲੱਖ ਰੁਪਏ ਦੀ(50000/-ਰੁਪਏ ਪ੍ਰਤੀ ਸ਼੍ਰੇਣੀ)ਇਨਾਮੀ ਰਾਸ਼ੀ, ਕਾਰੋਬਾਰ ਲਈ ਲੋਨ ਆਦਿ ਦੀ ਸੁਵਿਧਾ ਦੇ ਨਾਲ ਮਾਹਿਰ ਕਾਰੋਬਾਰ ਦੀ ਕਿੱਤਾ ਅਗਵਾਈ ਆਦਿ ਰਾਹੀਂ ਪੂਰਣ ਸਹਿਯੋਗ ਦਿੱਤਾ ਜਾਵੇਗਾ।


ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਅਨੁਰਾਗ ਗੁਪਤਾ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੋ ਉਮੀਦਵਾਰ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹੋਣ ਜਾਂ ਪਹਿਲਾਂ ਤੋਂ ਹੀ ਕਿਸੇ ਸਟਾਰਟ-ਅੱਪ ਤੇ ਕੰਮ ਕਰ ਰਹੇ ਹੋਣ ਉਹ ਪ੍ਰਾਰਥੀ ਉੱਕਤ ਮਿਤੀ ਤੋਂ ਪਹਿਲਾਂ ਗੁਗਲ ਲਿੰਕ https://tinyurl.com/DwCaeCkb ਤੇ ਕਲਿੱਕ ਕਰਕੇ ਆਪਣੀ ਰਜਿਸਟ੍ਰੇਸ਼ਨ ਇਸ ਪ੍ਰਤੀਯੋਗਤਾ ਵਾਸਤੇ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਨ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਆਉਣ ਤੇ ਇਸ ਦਫ਼ਤਰ ਵੱਲੋਂ ਪ੍ਰਾਰਥੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੀ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਲਾਕ ਡੀ ਮਿੰਨੀ ਸਕਤਰੇਤ ਪਟਿਆਲਾ ਵਿੱਖੇ ਆ ਸਕਦੇ ਹਨ, ਜਾਂ ਇਸ ਦਫ਼ਤਰ ਦੇ ਹੈਲਪਲਾਇਨ ਨੰਬਰ 98776-10877ਤੇ ਸੰਪਰਕ ਕਰ ਸਕਦੇ ਹਨ।

Story You May Like