The Summer News
×
Friday, 10 May 2024

ਨਵਚੇਤਨਾ ਕਮੇਟੀ ਦੁਆਰਾ ਅੱਠਵੀਂ ਜਮਾਤ ਵਿੱਚੋਂ 96% ਨੰਬਰ ਲੈਣ ਵਾਲੀ ਵਿਦਿਆਰਥਣ ਰਿਆ ਦੀ ਸਿੱਖਿਆ ਅਤੇ ਸਿਹਤ ਦੀ ਲਈ ਜਿੰਮੇਵਾਰੀ

ਲੁਧਿਆਣਾ : ਘਰੇਲੂ ਹਾਲਾਤ ਕਰਕੇ ਨੌਵੀਂ ਜਮਾਤ ਵਿਚ ਦਾਖਲਾ ਲੈਣ ਤੋ ਸੀ ਅਸਮਰਥ ਨਵਚੇਤਨਾ ਭਾਲ ਭਲਾਈ ਕਮੇਟੀ ਦੇ ਪ੍ਰਧਾਨ ਸੁਖਦੀਰ ਸਿੰਘ ਸੇਖੋਂ ਅਤੇ ਸੁਰਿੰਦਰ ਸਿੰਘ ਕੰਗ ਦੀ ਨਿਗਰਾਨੀ ਹੇਠ ਭਾਲ ਅਧਿਕਾਰਾਂ ਅਤੇ ਸਾਮਾਜਿਕ ਬੁਰਾਈਆ ਦੇ ਖ਼ਿਲਾਫ਼ ਲਗਾਤਾਰ ਯਤਨ ਜਾਰੀ ਨੇ। ਨਵਚੇਤਨਾ ਵਲੋ ਚਲਾਈ ਜਾ ਰਹੀ ਮੁਹਿੰਮ , ਬੇਟੀ ਬਚਾਓ , ਬੇਟੀ ਪੜਾਓ ਮੁਹਿੰਮ ਹੇਠ ਵਿਧਯਾਰਥਣ ਦੀ ਸਿੱਖਿਆ ਅਤੇ ਸਿਹਤ ਦੀ ਜਿੰਮੇਵਾਰੀ ਲਈ ਗਈ । ਇਸ ਮੌਕੇ ਪ੍ਰਦਾਨ ਸੁਖਦਿਰ ਸਿੰਘ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਨੇ ਦਸਿਆ ਕੀ ਰਿਆ ਦੁਆਰਾ ਅੱਠਵੀਂ ਜਮਾਤ ਵਿੱਚੋਂ 96% ਅੰਕ ਪ੍ਰਾਪਤ ਕੀਤੇ ਗਏ। ਅਤੇ ਆਰਥਿਕ ਹਾਲਾਤ ਕਰਕੇ ਨੌਵੀਂ ਜਮਾਤ ਵਿਚ ਦਾਖਲਾ ਲੈਣ ਤੋ ਅਸਮਰਥ ਸੀ । ਨਵਚੇਤਨਾ ਵਲੋ ਕੀਰਤੀ ਸ਼ਰਮਾ ਨੇ ਰੀਆ ਨੂੰ ਸਾਲਾਨਾ ਵਜੀਫਾ , ਕਿਤਾਬਾਂ ਸਟੇਸ਼ਨਰੀ ਆਦਿ ਦੇ ਕੇ ਸਨਮਾਨਿਤ ਕੀਤਾ । ਅਨਿਲ ਸ਼ਰਮਾ ਅਤੇ ਵਿਪਣ ਸ਼ਰਮਾ ਨੇ ਦਸਿਆ ਕੀ ਬੱਚੀ ਦੀ ਸਿਹਤ ਅਤੇ ਸਿੱਖਿਆ ਦੀ ਸਹੂਲਤ ਉਦੋਂ ਤੱਕ ਕੀਤੀ ਜਾਵੇਗੀ , ਜਦ ਤੱਕ ਇਹ ਬੇਟੀ ਪੜ੍ਹਨਾ ਚਾਹੁੰਦੀ ਹੈ।


Story You May Like