The Summer News
×
Tuesday, 21 May 2024

ਆਲ ਇੰਡੀਆ ਸਿਵਲ ਸਰਵਿਸਜ਼ ਕ੍ਰਿਕਟ ਟੂਰਨਾਮੈਂਟ ਤਹਿਤ ਫਸਵੇਂ ਮੁਕਾਬਲੇ

ਐਸ.ਏ.ਐਸ. ਨਗਰ, 13 ਮਾਰਚ : ਆਲ ਇੰਡੀਆ ਸਿਵਲ ਸਰਵਿਸਜ਼ ਕ੍ਰਿਕਟ ਟੂਰਨਾਮੈਂਟ ਤਹਿਤ ਅੱਜ ਹੋਏ ਮੁਕਾਬਲਿਆਂ ਵਿੱਚ ਐਮ.ਪੀ. ਸਿਵਲ ਸਰਵਿਸਸਿਜ਼ 5 ਵਿਕਟਾਂ ਨਾਲ ਜੇਤੂ, ਅਸਾਮ 52 ਦੌੜਾਂ ਨਾਲ ਜੇਤੂ, ਜੀ.ਐਨ.ਸੀ.ਟੀ. ਆਫ ਦਿੱਲੀ 39 ਦੌੜਾਂ ਨਾਲ ਜੇਤੂ ਅਤੇ ਹਰਿਆਣਾ ਸਿਵਲ ਸਰਵਿਸਸਿਜ਼ ਦੀ ਟੀਮ 78 ਦੌੜਾਂ ਨਾਲ ਜੇਤੂ ਰਹੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਸਾਬਕਾ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਸ਼੍ਰੀ ਰਾਜੇਸ਼ ਚੌਹਾਨ ਨੇ ਪੰਜਾਬ ਖੇਡ ਵਿਭਾਗ ਦੁਆਰਾ ਕਰਵਾਏ ਜਾ ਰਹੇ ਆਲ ਇੰਡੀਆ ਸਿਵਲ ਸਰਵਿਸਿਜ਼ ਕ੍ਰਿਕਟ ਟੂਰਨਾਮੈਂਟ 2022-23 ਵਿੱਚ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਪੰਜਾਬ ਦੇ ਖੇਡ ਵਿਭਾਗ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਵੀ ਕੀਤਾ। ਸ਼੍ਰੀ ਰਾਜੇਸ਼ ਚੌਹਾਨ ਨੇ ਅੱਜ ਦੇ ਮੈਚਾਂ ਸਬੰਧੀ ਸੈਗਾ ਸਪੋਰਟਸ ਦੁਆਰਾ ਸਪਾਂਸਰ ਕੀਤੇ ਮੈਨ ਆਫ ਮੈਚ ਅਵਾਰਡ ਵੀ ਦਿੱਤੇ। ਉਨ੍ਹਾਂ ਨੇ ਟੂਰਨਾਮੈਂਟ ਦੇ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਬੰਧਕੀ ਰਾਜ ਪੰਜਾਬ ਦੀ ਸ਼ਲਾਘਾ ਕੀਤੀ। ਜ਼ਿਕਯੋਗ ਹੈ ਕਿ ਇਸ ਟੂਰਨਾਂਮੈਂਟ ਵਿਚ ਸੂਬਿਆਂ, ਕੇਂਦਰ ਸਾਸ਼ਿਤ ਪ੍ਰਦੇਸ਼ਾਂ ਅਤੇ ਖੇਤਰੀ ਖੇਡ ਬੋਰਡਾਂ ਦੀਆਂ 39 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਡੀਐਸਓ ਲੁਧਿਆਣਾ ਰਵਿੰਦਰ ਸਿੰਘ, ਡੀਐਸਓ ਸੰਗਰੂਰ ਰਣਬੀਰ ਸਿੰਘ, ਡੀਐਸਓ ਫਤਿਹਗੜ੍ਹ ਸਾਹਿਬ ਰਾਹੁਲਦੀਪ ਸਿੰਘ, ਡੀਐਸਓ ਐਸਬੀਐਸ ਨਗਰ ਹਰਪਿੰਦਰ ਸਿੰਘ, ਡੀਐਸਓ  ਡੀਐਸਓ ਰੋਪੜ ਰੂਪੇਸ਼ ਕੁਮਾਰ, ਕ੍ਰਿਕਟ ਕੋਚ- ਸੰਦੀਪ ਸਿੰਘ ਅਤੇ ਸਲੀਮ ਹਾਜ਼ਰ ਸਨ।

Story You May Like