The Summer News
×
Friday, 10 May 2024

ਸਿਵਲ ਸਰਜਨ ਵਲੋਂ ਏਡਜ਼ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਲੁਧਿਆਣਾ, 28 ਮਾਰਚ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋ ਲੁਧਿਆਣਾ ਜ਼ਿਲ੍ਹੇ ਵਿਚ ਐਚ ਆਈ ਵੀ/ਏਡਜ਼ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਜਾਗਰੁਕਤਾ ਵੈਨ ਭੇਜੀ ਗਈ ਜੋ ਜ਼ਿਲ੍ਹੇ ਭਰ ਵਿੱਚ ਲੋਕਾਂ ਨੂੰ ਐਚ ਆਈ ਵੀ/ਏਡਜ਼ ਬਾਰੇ ਜਾਗਰੂਕ ਕਰੇਗੀ।


ਸਿਵਲ ਸਰਜਨ ਡਾ ਹਿੰਤਿੰਦਰ ਕੌਰ ਵਲੋਂ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਇਹ ਵੈਨ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਐਚ ਆਈ ਵੀ ਏਡਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਉਨਾਂ ਦੱਸਿਆ ਕਿ ਏਡਜ਼ ਇਕ ਲਾਗ ਦੀ ਬਿਮਾਰੀ ਹੈ ਜੋ ਕਿ ਇੱਕ ਤੋ ਦੂਸਰੇ ਵਿਅਕਤੀ ਨੂੰ ਐਚ ਆਈ ਵੀ ਪ੍ਰਭਾਵਿਤ ਖੂਨ ਚੜਾਉਣ ਨਾਲ, ਸੰਕ੍ਹਮਿਤ ਸਰਿੰਜਾਂ, ਸੂਈਆਂ ਦੀ ਵਰਤੋ ਕਰਨ ,ਅਸੁਰੱਖਿਅਤ ਸਰੀਰਕ ਸਬੰਧਾਂ ਅਤੇ ਐਚ ਆਈ ਵੀ ਪ੍ਰਭਾਵਿਤ ਮਾਂ ਤੋ ਉਸ ਨੂੰ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਹੈ। ਇਸ ਦੇ ਬਚਾਅ ਲਈ ਅਸੁਰੱਖਿਅਤ ਸਰੀਰਕ ਸਬੰਧਾਂ ਤੋ ਬਚਣਾ ਚਾਹੀਦਾ ਹੈ, ਖੂਨ ਲੈਣ ਸਮੇਂ ਐਚ ਆਈ ਵੀ ਟੈਸਟ ਦਾ ਹੋਣਾ ਜ਼ਰੂਰੀ ਹੈ। ਟੀਕਾ ਲਗਵਾਉਣ ਸਮੇਂ ਨਵੀਆਂ ਸਰਿੰਜਾਂ ਅਤੇ ਸੂਈਆਂ ਦੀ ਵਰਤੋ ਕਰਨੀ ਚਾਹੀਦੀ ਹੈ।


ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਏਡਜ਼ ਇੱਕ ਦੂਸਰੇ ਵਿਅਕਤੀ ਦੇ ਹੱਥ ਮਿਲਾਉਣ ਨਾਲ, ਛੂਹਣ ਨਾਲ, ਮੱਛਰ ਦੇ ਕੱਟਣ ਨਾਲ ਨਹੀ ਫੈਲਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਤੋ ਪ੍ਰਭਾਵਿਤ ਹੈ ਤਾਂ ਉਸ ਤੋ ਨਫ਼ਰਤ ਨਹੀਂ ਕਰਨੀ ਚਾਹੀਦੀ ਹੈ। ਇਸ ਦਾ ਟੈਸਟ ਜ਼ਿਲ੍ਹੇ ਭਰ ਵਿੱਚ ਸਰਕਾਰੀ ਸਿਹਤ ਕੇਦਰਾਂ ਤੇ ਮੁਫ਼ਤ ਕੀਤਾ ਜਾਂਦਾ ਹੈ। ਡਾ ਹਿੰਤਿਦਰ ਕੌਰ ਨੇ ਇਹ ਵੀ ਦੱਸਿਆ ਕਿ ਏ ਆਰ ਟੀ ਸੈਟਰਾਂ ਤੇ ਏਡਜ਼ ਦੇ ਮਰੀਜ਼ਾਂ ਨੂੰ ਦਵਾਈ ਵੀ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।

Story You May Like