The Summer News
×
Tuesday, 21 May 2024

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਨਾਲ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ 12 ਦਸੰਬਰ: ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਅਜੈ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਨਵ ਗਠਿਤ  ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਪਲੇਠੀ ਮੀਟਿਗ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿੱਚ ਹੋਈ।

ਮੀਟਿੰਗ ਵਿੱਚ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ  ਦੇ ਅਧਿਕਾਰੀਆਂ ਨੇ ਭਾਗ ਲਿਆ ।ਮੀਟਿੰਗ ਵਿਚ ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਵੱਲੋਂ ਸਮੱਗਰਾ ਸਿੱਖਿਆ ਅਭਿਆਨ ਅਧੀਨ 2024—25 ਅਤੇ 2025—26  ਦੇ ਸਾਲਾਨਾ ਪਲਾਨ ਦੀਆਂ ਤਜਵੀਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਸਾਲਾਨਾ ਪਲਾਨ ਮੁੱਖ ਦਫਤਰ ਨੂੰ ਭੇਜਿਆ ਜਾ ਸਕੇ। ਸਮੂਹ ਕਮੇਟੀ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਕੂਲੀ ਬੱਚਿਆਂ ਨੂੰ ਵਰਦੀਆਂ ਮੁਹਈਆ ਕਰਵਾਉਣ ਦੇ ਮੰਤਵ ਲਈ ‘ਪਹਿਲ ਪ੍ਰੋਜੈਕਟ’ ਜਿਲ੍ਹਾ ਸੰਗਰੂਰ ਤੋਂ ਇਸ ਸਾਲ ਸ਼ੁਰੂ ਕੀਤਾ ਗਿਆ ਹੈ। ਸਾਲ 2024—25 ਦੌਰਾਨ ਹਰੇਕ ਜਿਲ੍ਹੇ ਦੇ 10,000/— ਵਿਦਿਆਰਥੀਆਂ ਨੂੰ ਪਹਿਲ ਪ੍ਰੋਜੈਕਟ ਅਧੀਨ ਵਰਦੀਆਂ ਮੁਹੱਈਆ ਕਰਵਾਈਆ ਜਾਣੀਆਂ ਹਨ। ਇਹ ਪ੍ਰੋਜੈਕਟ ਫਾਰਮੈਸੀ ਕਾਲਜ ਛਾਪਿਆਂਵਾਲੀ, ਦੀ ਬਿਲਡਿੰਗ ਜੋ ਕਿ ਖਾਲੀ ਪਈ ਸੀ, ਵਿਖੇ ਲਗਾਇਆ ਗਿਆ ਹੈ। ਮਲੋਟ ਬਲਾਕ ਦੇ 10073 ਸਕੂਲੀ ਵਿਦਿਆਰਥੀਆਂ ਦੀ ਡਿਮਾਂਡ ਸਿੱਖਿਆ ਵਿਭਾਗ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਜੀ ਨੂੰ ਭੇਜੀ ਜਾ ਚੁੱਕੀ ਹੈ।


ਮੀਟਿੰਗ ਵਿੱਚ ਹਾਜਰ ਮੈਂਬਰਾਂ ਨੂੰ ਸਾਲ 2023—24 ਦੌਰਾਨ ਸਮੱਗਰ ਸਿੱਖਿਆ ਅਭਿਆਨ ਤਹਿਤ ਆਈਆਂ ਗ੍ਰਾਂਟਾਂ ਬਾਰੇ ਕੰਪੋਨੈਂਟ ਵਾਈਜ਼ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸਾਹਿਬ  ਨੇ ਜਿਲ੍ਹੇ ਦੇ ਤਕਰੀਬਨ 10 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਡਿਜੀਟਲ ਲਾਈਬ੍ਰੇਰੀ ਬਣਾਉਣ ਸਬੰਧੀ ਦਫਤਰ ਤੋਂ ਤਜਵੀਜ ਮੰਗੀ ਹੈ। ਜਿਲ੍ਹਾ ਸਿੱਖਿਆ ਅਫਸਰ(ਐ ਸਿ), ਸ੍ਰੀ ਮੁਕਤਸਰ ਸਾਹਿਬ  ਨੇ ਮੀਟਿੰਗ ਵਿੱਚ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦਾ ਵਿਸ਼ਵਾਸ਼ ਦਿਵਾਇਆ।

ਇਸ ਮੌਕੇ ਤੇ ਰਾਜੀਵ ਕੁਮਾਰ, ਜਿਲ੍ਹਾ ਸਿੱਖਿਆ ਅਫਸਰ(ਸੈ ਸਿ), ਹਰਜੀਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ(ਐ ਸਿ), , ਯਸ਼ਪਾਲ ਸਿੰਘ, ਬੀ.ਪੀ ਈ ਓ ਗਿੱਦੜਬਾਹਾ—2, ਰਾਜਵਿੰਦਰ ਸਿੰਘ, ਬੀ.ਪੀ ਈ ਓ ਮੁਕਤਸਰ—2, ਮਨੋਜ ਕੁਮਾਰ, ਬੀ.ਪੀ ਈ ਓ ਗਿੱਦੜਬਾਹਾ—1 ਸਰਬਜੀਤ ਸਿੰਘ, ਮੈਂਬਰ ਡੀ ਈ ਡੀ ਸੀ, ਡਾ. ਬੰਦਨਾ, ਹੈਲਥ ਡਿਪਾਰਟਮੈਂਟ, ਸ਼ਾਲੂ ਰਾਣੀ,  ਹੈਲਥ ਡਿਪਾਰਟਮੈਂਟ ਮੌਜੂਦ ਸਨ।

Story You May Like