The Summer News
×
Monday, 20 May 2024

ਬੁਢਲਾਡਾ ਵਿੱਚ ਪੰਜਾਬ ਦਾ ਪਹਿਲਾ ਨਿਵੇਕਲਾ ਜੋਰ ਵਾਲਾ ਟੂਰਨਾਮੈਂਟ ਕਰਵਾਇਆ

ਮਾਨਸਾ, 2 ਅਪ੍ਰੈਲ : ਮਾਨਸਾ ਜਿਲੇ ਦੀ ਸਬ-ਡਵੀਜ਼ਨ ਬੁਢਲਾਡਾ ਦੇ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਮਜਦੂਰਾਂ ਦਾ ਨਵੇਕਲਾ ਜ਼ੋਰ ਵਾਲਾ ਲੋਡਿੰਗ ਅਤੇ ਅਣਲੋਡਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਾਅਦ ਮਜ਼ਦੂਰਾਂ ਦੀਆਂ 62 ਟੋਲੀਆਂ ਨੇ ਹਿੱਸਾ ਲਿਆ ਅਤੇ ਆਪਣੇ ਜ਼ੋਰ ਦਾ ਦਿਖਾਇਆ। ਇਸ ਮੌਕੇ ਮਜ਼ਦੂਰਾਂ ਵੱਲੋਂ ਦੋ ਟਰਾਲੀਆਂ ਦੇ ਵਿੱਚ ਲੋਡ ਕੀਤੀਆਂ ਗਈਆਂ ਸੌ ਸੌ ਬੋਰੀਆਂ ਕਣਕ ਦੀਆਂ ਨੂੰ ਉਤਾਰ ਕੇ ਫਿਰ ਭਰਿਆ ਗਿਆ।


ਟੂਰਨਾਮੈਂਟ ਨੂੰ ਦੇਖਣ ਵਾਲੇ ਲੋਕਾਂ ਦੇ ਵਿਚ ਵੱਡਾ ਉਤਸ਼ਾਹ ਸੀ। ਇਸ ਦੌਰਾਨ ਟੂਰਨਾਮੈਂਟ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਵਿਚ ਪਹਿਲਾ ਮਜ਼ਦੂਰਾਂ ਦਾ ਲੋਡਿੰਗ ਅਨਲੋਡਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ ਹੈ। ਜਿਸ ਵਿੱਚ ਮਜ਼ਦੂਰ ਜੋ ਹਰ ਸਮੇਂ ਆਪਣੇ ਪਿੱਠ ਤੇ ਭਾਰ ਲੱਦ ਕੇ ਮਿਹਨਤ ਕਰਦੇ ਹਨ। ਆਉਣ ਵਾਲੇ ਸਮੇਂ ਵਿਚ ਵੀ ਇਹ ਟੂਰਨਾਮੈਂਟ ਕਰਵਾਏ ਜਾਣਗੇ।


ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਦੇ ਵਿਚ ਵੱਡਾ ਉਤਸ਼ਾਹ ਹੈ ਜੋ ਪੰਜਾਬ ਦੇ ਵਿਚ ਪੱਲੇਦਾਰੀ ਦਾ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਅੱਜ ਟੂਰਨਾਮੈਂਟ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਟੋਲੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲੈ ਕੇ ਟੂਰਨਾਮੈਂਟ ਦੀ ਸ਼ੋਭਾ ਵਧਾਈ ਹੈ ਨੇ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮਜਦੂਰਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤਾਂ ਕਿ ਉਨ੍ਹਾਂ ਦਾ ਜ਼ੋਰ ਹੈ ਉਨ੍ਹਾਂ ਨੂੰ ਇਹ ਟੂਰਨਾਮੈਂਟ ਕਰਵਾਉਂਦੇ ਹਨ। ਪੰਜਾਬ ਦੇ ਹੋਰ ਵੀ ਨੌਜਵਾਨ ਕਰਵਾਉਣ ਦੇ ਲਈ ਉਤਸ਼ਾਹਿਤ ਹੋਣ।

Story You May Like