The Summer News
×
Tuesday, 21 May 2024

ਰਣਜੀਤ ਬਾਵਾ ਦੇ ਮਰਹੂਮ ਦੋਸਤ ਡਿਪਟੀ ਵੋਹਰਾ ਦੀ ਹੋਈ ਅੰਤਿਮ ਅਰਦਾਸ

ਬਟਾਲਾ (ਵਿਕੀ ਮਲਿਕ) -  ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ ਏ ਅਤੇ ਖਾਸ ਦੋਸਤ ਡਿਪਟੀ ਵੋਹਰਾ ਦਾ ਅੰਤਿਮ ਅਰਦਾਸ ਸਮਾਗਮ ਹੋਇਆ। ਉਹਨਾਂ ਦੇ ਸ਼ਹਿਰ ਬਟਾਲਾ ਵਿਖੇ ਅਰਬਨ ਸਟੇਟ ਗੁਰਦਵਾਰਾ ਸਾਹਿਬ ਵਿਖੇ ਸਪੰਨ ਹੋਏ। ਦੱਸ ਦਈਏ ਕਿ ਡਿਪਟੀ ਵੋਹਰਾ ਦਾ ਜਲੰਧਰ ਨਜ਼ਦੀਕ ਹੋਏ ਸੜਕੀ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਇਸ ਮੌਕੇ ਰਣਜੀਤ ਬਾਵਾ ਸਮੇਤ ਐਮ.ਐਲ.ਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ ਅਤੇ ਸੰਗੀਤਕਾਰ ਜਤਿੰਦਰ ਜੀਤੂ ਸਮੇਤ ਭਾਰੀ ਤਦਾਤ ਵਿਚ ਲੋਕ ਮਜੂਦ ਰਹੇ। ਪਰ ਰਣਜੀਤ ਬਾਵਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਸੁੱਚਾ ਸਿੰਘ ਛੋਟੇਪੁਰ ਅਤੇ ਸੰਗੀਤਕਾਰ ਜਤਿੰਦਰ ਜੀਤੂ ਨੇ ਦੁਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਿਕ ਸਨ। ਇਸ ਦੁੱਖ ਦੀ ਘੜੀ ਵਿਚ ਪ੍ਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ।

Story You May Like