The Summer News
×
Monday, 20 May 2024

ਪੰਜਾਬ ਦੀ ਟੀਮ ਨੇ ਆਲ ਇੰਡੀਆ ਸਿਵਲ ਸਰਵਿਸਜ਼ ਫੁਟਬਾਲ ਚੈਂਪੀਅਨਸ਼ਿੱਪ ਵਿਚੋਂ ਹਾਸਿਲ ਕੀਤਾ ਚੌਥਾ ਸਥਾਨ

ਐਸ.ਏ.ਐਸ. ਨਗਰ 28 ਮਾਰਚ : ਆਲ ਇੰਡੀਆ ਸਿਵਲ ਸਰਵਿਸਜ਼ ਫੁਟਬਾਲ ਚੈਂਪੀਅਨਸ਼ਿੱਪ ਜੋ 18 ਤੋਂ 23 ਮਾਰਚ ਤੱਕ ਨੂੰ ਭੁਵਨੇਸ਼ਵਰ (ਉੜੀਸ਼ਾ) ਵਿਖੇ ਹੋਈ ਸੀ। ਜਿਸ ਵਿੱਚ ਭਾਰਤ ਦੇਸ਼ ਦੀਆ 34 ਟੀਮਾਂ ਨੇ ਭਾਗ ਲਿਆ। ਸਪੋਰਟਸ ਵਿਭਾਗ ਪੰਜਾਬ ਸੂਬੇ ਦੀ ਫੁਟਬਾਲ ਟੀਮ ਅਮਿਤ ਤਲਵਾੜ ਆਈ.ਏ.ਐਸ. ਡਾਇਰੈਕਟਰ ਸਪੋਰਟਸ ਦੀ ਰਹਿਨੁਮਾਈ ਹੇਠ ਭੁਵਨੇਸ਼ਵਰ (ਉੜੀਸਾ) ਵਿਖੇ ਖੇਡਣ ਗਈ। ਜਿਸ ਦੀ ਜਾਣਕਾਰੀ ਟੀਮ ਕੋਚ ਅਧਿਆਤਮ ਪ੍ਰਕਾਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜਿੱਥੇ ਚੈਨਈ, ਕਲਕੱਤਾ ਅਤੇ ਦਿੱਲੀ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਉੱਥੇ ਹੀ ਪੰਜਾਬ ਦੀ ਟੀਮ ਨੇ ਭਾਰਤ ਦੇਸ਼ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ।


ਪੰਜਾਬ ਨੇ ਪਹਿਲੇ ਮੈਚ ਵਿੱਚ ਉੱਤਰ ਪ੍ਰਦੇਸ਼ ਨੂੰ 7-0 ਨਾਲ, ਲਕਸ਼ਦੀਪ ਨੁੰ 4-0 ਨਾਲ ਅਤੇ ਕੂਆਟਰ ਫਾਈਨਲ ਵਿੱਚ ਗੋਆ ਨੂੰ 5-0 ਗੋਲਾਂ ਨਾਲ ਹਰਾ ਕੇ ਸੈਮੀ ਫਾਈਲਨ ਵਿੱਚ ਪ੍ਰਵੇਸ਼ ਕੀਤਾ। ਪੰਜਾਬ ਦੀ ਟੀਮ ਵਿੱਚ ਸੱਜਨ ਗਿੱਲ, ਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ, ਸੁਖਦੀਪ ਸਿੰਘ, ਮਨਮੋਹਨ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਕੀਰਤ ਸਿੰਘ, ਸੈਮੁਅਲ ਮਸੀਹ, ਹਰਪ੍ਰੀਤ ਸਿੰਘ, ਪਰਦੀਪ ਸਿੰਘ, ਚੀਰੰਜੀ ਲਾਲ, ਗੁਰਿੰਦਰਪਾਲ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਨਵਿੰਦਰ ਸਿੰਘ, ਟੀਮ ਕੋਚ ਅਧਿਅਤਮ ਪ੍ਰਕਾਸ ਅਤੇ ਟੀਮ ਮਨੇਜਰ ਇੰਦਰਜੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਦੇਸ਼ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ।


ਬਲਜਿੰਦਰ ਸਿੰਘ ਜਿਲਾ ਸਿੱਖਿਆ ਅਫਸਰ (ਸੈ.ਸਿ.) ਮੋਹਾਲੀ ਵੱਲੋਂ ਜਿਲੇ ਦੇ ਸਿੱਖਿਆ ਵਿਭਾਗ ਦੇ ਦੋ ਖਿਡਾਰੀਆਂ ਮਨਪ੍ਰੀਤ ਸਿੰਘ, ਮਨਮੋਹਨ ਸਿੰਘ ਟੀਮ ਕੋਚ ਅਧਿਅਤਮ ਪ੍ਰਕਾਸ਼ ਸਰਕਾਰੀ ਸੀਨੀਅਰ ਸਕੂਲ ਤਿਊੜ ਵੱਲੋਂ ਵਿਖਾਏ ਗਏ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਪਹੁੰਚਣ ਤੇ ਬਹੁਤ-ਬਹੁਤ ਵਧਾਈ ਦਿੱਤੀ ਅਤੇ ਸ਼੍ਰੀਮਤੀ ਕੰਚਨ ਸ਼ਰਮਾ ਉੱਪ ਜਿਲਾ ਸਿੱਖਿਆ ਅਫਸਰ (ਸੈ.ਸਿ.) ਸਅਸ ਨਗਰ, ਸ਼੍ਰੀਮਤੀ ਇੰਦੂ ਬਾਲਾ ਜਿਲਾ ਸਪੋਰਟਸ ਕੁਆਰਡੀਨੇਟਰ ਮੋਹਾਲੀ ਅਤੇ ਜਿਲਾ ਸਪੋਰਟਸ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਵੀ ਆਪਣੇ ਵੱਲੋਂ ਵਧਾਈ ਭੇਜੀ। ਇਸ ਫੁਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜਿੱਥੇ ਖਿਡਾਰੀਆ ਅਤੇ ਕੋਚ ਦਾ ਮਹੱਤਵਪੂਰਣ ਰੋਲ ਹੈ ਉਥੇ ਇਸ ਵਿੱਚ ਜਿਲਾ ਸਿੱਖਿਆ ਅਫਸਰ (ਸੈ.ਸਿ.) ਸਅਸ ਨਗਰ ਅਤੇ ਸਪੋਰਟਸ ਅਫਸਰ ਵੱਲੋਂ ਦਿੱਤੀ ਹੱਲਾਸ਼ੇਰੀ ਨੇ ਵੀ ਖਿਡਾਰੀਆ ਨੂੰ ਵਧੀਆ ਖੇਡਣ ਲਈ ਪ੍ਰੇਰਿਤ ਕੀਤਾ।

Story You May Like