The Summer News
×
Tuesday, 21 May 2024

ਮਾਰਕੀਟ 'ਚ 2000 ਰੁਪਏ ਦੇ ਨੋਟ ਨਾ ਦਿੱਸਣ ਦਾ ਕਾਰਨ ਆਇਆ ਸਾਹਮਣੇ

ਮਾਰਕੀਟ 'ਚ 2000 ਰੁਪਏ ਦਾ ਨੋਟ ਤੁਸੀਂ ਆਖਰੀ ਵਾਰ ਕਦੋਂ ਦੇਖਿਆ ਸੀ? ਸ਼ਾਇਦ ਬਹੁਤ ਸਮਾਂ ਪਹਿਲਾਂ। ਹੁਣ ਸੋਚੋ ਕਿ ਅਜਿਹਾ ਕਿਉਂ ਹੋਇਆ, ਇਸ ਦਾ ਕਾਰਨ ਹੁਣ ਸਾਹਮਣੇ ਆਇਆ ਹੈ। ਦਰਅਸਲ, ਪਿਛਲੇ ਤਿੰਨ ਸਾਲਾਂ ਤੋਂ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ। ਅਜਿਹੀ ਸਥਿਤੀ ਵਿੱਚ, 2000 ਰੁਪਏ ਦਾ ਨੋਟ ਚਲਨ ਵਿੱਚ ਨਹੀਂ ਹੈ।


ਇੱਕ ਆਰਟੀਆਈ ਦੇ ਤਹਿਤ ਮੰਗੇ ਗਏ ਜਵਾਬ ਵਿੱਚ ਇਹ ਖੁਲਾਸਾ ਹੋਇਆ ਹੈ। ਸਰਕਾਰ ਨੇ 8 ਨਵੰਬਰ, 2016 ਨੂੰ ਨੋਟਬੰਦੀ ਦਾ ਐਲਾਨ ਕਰਦਿਆਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਫਿਰ ਨਵੇਂ ਨੋਟ ਆਏ ਜਿਸ ਵਿੱਚ 2000 ਰੁਪਏ ਦੇ ਨੋਟ ਸ਼ਾਮਲ ਸਨ। ਸਾਲ 2019-20, 2020-21 ਅਤੇ 2021-22 ਦੌਰਾਨ 2,000 ਰੁਪਏ ਦਾ ਕੋਈ ਨਵਾਂ ਨੋਟ ਨਹੀਂ ਛਾਪਿਆ ਗਿਆ। ਆਰਬੀਆਈ ਨੋਟ ਮੁਦਰਾਨ (ਪ੍ਰ) ਲਿਮਿਟੇਡ ਨੇ ਵਿੱਤੀ ਸਾਲ 2016-17 ਵਿੱਚ 2,000 ਰੁਪਏ ਦੇ 3,5429.91 ਕਰੋੜ ਨੋਟ ਛਾਪੇ। ਇਸ ਤੋਂ ਬਾਅਦ, 2017-18 ਵਿੱਚ ਬਹੁਤ ਘੱਟ 1115.07 ਕਰੋੜ ਨੋਟ ਛਾਪੇ ਗਏ ਅਤੇ 2018-19 ਵਿੱਚ ਇਹ ਘਟ ਕੇ ਸਿਰਫ਼ 466.90 ਕਰੋੜ ਨੋਟ ਰਹਿ ਗਏ ।



ਅੰਕੜਿਆਂ ਦੇ ਅਨੁਸਾਰ, 2016 ਤੋਂ 2020 ਦਰਮਿਆਨ ਦੇਸ਼ ਵਿੱਚ ਜ਼ਬਤ ਕੀਤੇ ਗਏ 2,000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ 2,272 ਤੋਂ ਵਧ ਕੇ 2,44,834 ਹੋ ਗਈ। ਅੰਕੜਿਆਂ ਮੁਤਾਬਕ ਸਾਲ 2016 'ਚ ਦੇਸ਼ 'ਚ ਜ਼ਬਤ ਕੀਤੇ ਗਏ 2,000 ਰੁਪਏ ਦੇ ਨਕਲੀ ਨੋਟਾਂ ਦੀ ਕੁੱਲ ਗਿਣਤੀ 2,272 ਸੀ। ਸਾਲ 2017 'ਚ ਇਹ ਵਧ ਕੇ 74,898 ਹੋ ਗਿਆ। ਇਸ ਤੋਂ ਬਾਅਦ ਸਾਲ 2018 'ਚ ਇਹ ਘਟ ਕੇ 54,776 'ਤੇ ਆ ਗਿਆ। ਸਾਲ 2019 'ਚ ਇਹ ਅੰਕੜਾ 90,566 ਸੀ ਅਤੇ ਸਾਲ 2020 'ਚ 2,44,834 ਨੋਟ ਸਨ।

Story You May Like