The Summer News
×
Tuesday, 21 May 2024

ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾਈ ਮੁਕਾਬਲਿਆਂ ’ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ

ਨਵਾਂਸ਼ਹਿਰ, 20 ਅਕਤੂਬਰ, 2022: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ- 2022 ਦੇ 15 ਅਕਤੂਬਰ ਤੋਂ 22 ਅਕਤੂਬਰ ਤੱਕ ਚੱਲ ਰਹੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਖੇਡਾਂ ’ਚ ਮੱਲਾਂ ਮਾਰੀਆਂ ਗਈਆਂ ਹਨ।


ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਨੁਸਾਰ ਕਬੱਡੀ (ਸਰਕਲ ਸਟਾਇਲ) ਦੇ ਰਾਜ ਪੱਧਰੀ ਮੁਕਾਬਲੇ ਜੋ ਕਿ ਜ਼ਿਲ੍ਹਾ ਪਟਿਆਲਾ ਵਿਖੇ ਹੋ ਰਹੇ ਹਨ, ਵਿੱਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।


ਐਥਲੈਟਿਕਸ ਦੇ ਰਾਜ ਪੱਧਰੀ ਮੁਕਾਬਲੇ ਜੋ ਕਿ ਜ਼ਿਲ੍ਹਾ ਸੰਗਰੂਰ ਵਿਚ ਹੋ ਰਹੇ ਹਨ, ਵਿੱਚ ਅੰਡਰ-17 ਲੜਕਿਆਂ ਦੀ 1500 ਮੀਟਰ ਦੌੜ ਵਿੱਚ ਕਰਨ ਕੁਮਾਰ ਬੰਗਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ 1500 ਮੀਟਰ ਈਵੈਂਟ ਵਿੱਚ ਇੰਦਰਜੋਤ ਕੌਰ ਬੰਗਾ ਵੱਲੋਂ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ ਗਿਆ ਅਤੇ ਅੰਡਰ-14 ਲੜਕੀਆਂ ਦੇ ਹਾਈ ਜੰਪ ਮੁਕਾਬਲੇ ਵਿਚ ਜਪਜੋਤ ਕੌਰ ਬੰਗਾ ਨੇ ਕਾਂਸੇ ਦਾ ਮੈਡਲ ਜਿੱਤ ਕੇ ਜ਼ਿਲੇ ਦੀ ਅਥਲੈਟਿਕਸ ਟੀਮ ਦਾ ਨਾਮ ਉੱਚਾ ਕੀਤਾ।


ਕੁਸ਼ਤੀ ਖੇਡ ਦੇ ਰਾਜ ਪੱਧਰੀ ਮੁਕਾਬਲੇ ਜੋ ਕਿ ਜ਼ਿਲਾ ਫਰੀਦਕੋਟ ਵਿਚ ਚੱਲ ਰਹੇ ਹਨ, ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਡਰ-14 ਲੜਕੀਆਂ ਦੇ 46 ਕਿਲੋ ਭਾਰ ਵਰਗ ਵਿਚ ਅਰਮੀਤ ਕੌਰ ਪਿੰਡ ਮਜਾਰੀ ਅਖਾੜਾ ਬਾਹੜੋਵਾਲ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ-14 ਲੜਕੀਆਂ ਦੀ 62 ਕਿਲੋ ਭਾਰ ਵਰਗ ਵਿਚ ਨਵਜੀਤ ਕੌਰ ਪਿੰਡ ਮਾਹਲ ਗਹਿਲਾਂ ਅਖਾੜਾ ਬਾਹੜੋਵਾਲ ਨੇ ਵੀ ਕਾਂਸੇ ਦਾ ਮੈਡਲ ਹਾਸਲ ਕੀਤਾ।


ਭਾਰਤੋਲਣ (ਵੇਟਲਿਫ਼ਟਿੰਗ) ਖੇਡ ਦੇ ਰਾਜ ਪੱਧਰੀ ਮੁਕਾਬਲੇ ਜੋ ਕਿ ਜ਼ਿਲਾ ਸੰਗਰੂਰ ਵਿਖੇ ਚੱਲ ਰਹੇ ਹਨ, ਵਿੱਚ ਵੀ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਅੰਡਰ-14 ਲੜਕਿਆਂ ਦੇ 37 ਕਿਲੋ ਭਾਰ ਵਰਗ ਵਿਚ ਯੁਵਰਾਜ ਪਿੰਡ ਕਮਾਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ 43 ਕਿਲੋ ਭਾਰ ਵਰਗ ਵਿਚ ਬਿਰੇਨ ਵਿਰਦੀ ਪਿੰਡ ਗੁਣਾਚੌਰ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ 43 ਕਿਲੋ ਭਾਰ ਵਰਗ ਵਿਚ ਆਰਿਅਨ ਭੰਗੂ ਪਿੰਡ ਗੋਸਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਅੰਡਰ-17 ਦੇ 49 ਕਿਲੋ ਭਾਰ ਵਰਗ ਵਿੱਚ ਮੋਹਿਤ ਵਿਰਦੀ ਪਿੰਡ ਗੁਣਾਚੌਰ ਨੇ ਗੋਲਡ ਮੈਡਲ ਅਤੇ ਦਲਜੀਤ ਬਸਰਾ ਗੁਣਾਚੌਰ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਅੰਡਰ-17 ਵਿੱਚ 61 ਕਿਲੋ ਭਾਰ ਵਰਗ ਵਿਚ ਅਭਿਸ਼ੇਕ ਜੰਜੂ ਪਿੰਡ ਗੁਣਾਚੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ -14 ਲੜਕੀਆਂ ਦੇ 35 ਕਿਲੋ ਭਾਰ ਵਰਗ ਵਿਚ ਹਰਜੀਵਨ ਕੌਰ ਨੇ ਕਾਂਸੇ ਦਾ, 49 ਕਿਲੋ ਭਾਰ ਵਰਗ ਵਿਚ ਮਨਦੀਪ ਕੌਰ ਦੁਸਾਂਝ ਖੁਰਦ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-17 ਦੇ 45 ਕਿੱਲੋ ਭਾਰ ਵਰਗ ਵਿਚ ਰਾਜਵਿੰਦਰ ਕੌਰ ਪਿੰਡ ਮਜਾਰਾ ਨੌ ਆਬਾਦ ਨੇ ਸਿਲਵਰ ਮੈਡਲ ਅਤੇ 81 ਕਿੱਲੋ ਭਾਰ ਵਰਗ ਵਿਚ ਗੁਰਲੀਨ ਕੌਰ ਪਿੰਡ ਰਾਏਪੁਰ ਡੱਬਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ।

Story You May Like