The Summer News
×
Monday, 13 May 2024

84ਵਾਂ ਮੁਫ਼ਤ ਮੈਡੀਕਲ ਕੈਂਪ ਦੌਰਾਨ 231 ਮਰੀਜ਼ਾਂ ਦਾ ਕੀਤਾ ਗਿਆ ਇਲਾਜ

ਬਠਿੰਡਾ: ਮਾਨਵਤਾ ਦੀ ਸੇਵਾ ਨੂੰ ਸਮਰਪਿਤ ਤੇ ਲੋੜਵੰਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਹਿੱਤ 84ਵਾਂ ਮੁਫ਼ਤ ਮੈਗਾ ਮੈਡੀਕਲ ਕੈਂਪ ਸ੍ਰੀ ਦੁਰਗਾ ਮਾਤਾ ਮੰਦਰ,ਫੇਜ਼-1,ਮਾਡਲ ਟਾਊਨ, ਬਠਿੰਡਾ ਵਿਖੇ ਮਿਤੀ 31 ਜੁਲਾਈ 2022 ਨੂੰ ਸਵੇਰੇ 10-00 ਵਜੇ ਤੋਂ 2-00 ਵਜੇ ਤੱਕ ਡਾਕਟਰ ਅਰੁਣ ਕੁਮਾਰ ਗੁਪਤਾ ਸਰਪ੍ਰਸਤ ਪ੍ਰਾਚੀਨ ਦੁਰਗਾ ਮੰਦਿਰ ਅਫੀਮ ਵਾਲੀ ਗਲੀ ਬਠਿੰਡਾ ਜੀ ਦੇ ਸਹਿਯੋਗ ਨਾਲ ਲਗਾਇਆ ਗਿਆ।ਇਸ ਕੈਂਪ ਵਿੱਚ ਡਾਕਟਰ ਪਾਰੁਲ ਗੁਪਤਾ MS Eye ਅੱਖਾਂ ਦੇ ਮਾਹਿਰ,ਗੁਪਤਾ ਹਸਪਤਾਲ ਪਾਵਰ ਹਾਊਸ ਰੋਡ,ਬਠਿੰਡਾ ਵੱਲੋਂ ਅੱਖਾਂ ਦੇ ਰੋਗਾਂ ਦੀ ਮੁਕੰਮਲ ਜਾਂਚ ਕਰਕੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਡਾਕਟਰ ਹਰਿੰਦਰ ਸਿੰਘ ਸਾਬਕਾ ਜ਼ਿਲ੍ਹਾ ਹੋਮਿਓਪੈਥੀ ਅਫਸਰ ਵੱਲੋਂ ਸ਼ੂਗਰ, ਸ਼ਾਹ,ਦਮਾਂ,ਚਮੜੀ ਰੋਗ,ਮਾਨਿਸਕ ਰੋਗ,ਦਿਲ,ਛਾਤੀ, ਖਾਂਸੀ,ਜ਼ੁਕਾਮ,ਚਮੜੀ ਰੋਗ ਆਦਿ ਆਮ ਬਿਮਾਰੀਆਂ ਦਾ ਇਲਾਜ ਕੀਤਾ ਗਿਆ।


ਇਸ ਤੋਂ ਇਲਾਵਾ ਡਾਕਟਰ ਰੀਆ ਪਾਲ (DPT)ਵੱਲੋਂ ਫਿਜ਼ੀਓਥਰੈਪੀ ਵਿਧੀ ਰਾਹੀਂ ਸਿਰ ਦਰਦ,ਗੋਡਿਆਂ,ਮੋਡਿਆਂ ਦਾ ਦਰਦ, ਸਰਵਾਈਕਲ ਤੇ ਕਮਰ ਦੇ ਦਰਦ ਦਾ ਇਲਾਜ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਐਡਵੋਕੇਟ ਰਾਜਨ ਗਰਗ ਸਾਬਕਾ ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ,ਬਠਿੰਡਾ ਵੱਲੋਂ ਕੀਤਾ ਗਿਆ। ਇਸ ਕੈਂਪ ਲਈ ਗੁਰਚਰਨ ਸਿੰਘ ਮਿੱਤਸ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਬਠਿੰਡਾ,ਤਾਰਾ ਸਿੰਘ ਨਰੂਲਾ ਪ੍ਰੀਤ ਇਲੈ: ਬਠਿੰਡਾ,ਨਿਸ਼ਾਂਤ ਗਰਗ ਗੋਲਡ ਹਾਰਸ ਆਇਲੇਟਸ ਤੇ ਇਮੀਗ੍ਰੇਸ਼ਨ, ਬਠਿੰਡਾ,ਅਸ਼ੀਸ਼ ਚਾਵਲਾ(MR) ਮਾਈਕਰੋ ਲੈਬ ਲਿਮਿਟਿਡ ਤੇ ਸੁਰਜੀਤ ਸਿੰਘ ਰਿਟ ਕੈਸ਼ੀਅਰ ਬਿਜਲੀ ਬੋਰਡ ਤੇ ਸ਼੍ਰੀ ਦੁਰਗਾ ਮੰਦਰ ਕਮੇਟੀ ਦਾ ਸਹਿਯੋਗ ਪ੍ਰਾਪਤ ਹੋਇਆ ਹੈ।ਇਸ ਕੈਂਪ ਵਿੱਚ ਮਰੀਜ਼ਾਂ ਦੇ ਟੈਸਟ,ਦਵਾਈਆਂ ਤੇ ਐਨਕਾਂ ਸੁਸਾਇਟੀ ਵੱਲੋਂ ਬਿਲਕੁੱਲ ਮੁਫਤ ਦਿੱਤੀਆ ਗਈਆਂ।ਐਡਵੋਕੇਟ ਰਾਜਨ ਗਰਗ ਨੇ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਹਫਤਾਵਾਰੀ ਮੁਫ਼ਤ ਮੈਡੀਕਲ ਕੈਂਪ ਨਿਰਵਿਘਨ ਚਾਲੂ ਰੱਖਣ ਲਈ ਪ੍ਰੇਰਿਤ ਕੀਤਾ ਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ।


Story You May Like