The Summer News
×
Wednesday, 15 May 2024

ਬਟਾਲਾ ਵਿਖੇ ਸੰਸਥਾ ਦੇ ਸਿਖਿਆਰਥੀਆਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਹੋਇਆ ਵਿਚਾਰ ਵਟਾਂਦਰਾ




ਬਟਾਲਾ, 1  ਜਲਾਈ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਟਾਲਾ ਵਿਖੇ  ਭਾਰਤ ਸਰਕਾਰ/ਪੰਜਾਬ ਸਰਕਾਰ ਵਲੋਂ ਚਲਾਈ ਗਈ ਸਟਰੀਵ ਸਕੀਮ ਦੇ ਸਬੰਧ ਵਿੱਚ ਮੀਟਿੰਗ ਹੋਈ, ਜਿਸ ਵਿਚ ਸਰਕਾਰੀ ਆਈ.ਟੀ.ਆਈ ਬਟਾਲਾ ਦੀ ਨਵੀ ਗਠਿਤ ਆਈ.ਐਮ.ਸੀ ਦੇ  ਚੇਅਰਮੈਨ ਅਮਰਜੀਤ ਸਿੰਘ, ਸਟੀਲ ਕਰਾਫਟ ਇੰਡੀਆ ਪ੍ਰਾਈਵੇਟ ਲਿਮਟਿਡ ਬਟਾਲਾ ਦੇ ਨਾਲ ਆਈ.ਐਮ.ਸੀ ਦੇ ਸਤਿਕਾਰਯੋਗ ਮੈਂਬਰਜ਼ ਗੋਪਾਲ ਕਿਰਸ਼ਨ  ਅਗਰਵਾਲ ਸਿੰਪਲੈਕਸ ਇੰਜੀਨੀਰਿੰਗ ਵਰਕਸ਼ ਬਟਾਲਾ, ਜਗਜੀਤ ਸਿੰਘ ਰਾਜਨ ਪੈਕਰ ਬਟਾਲਾ ਅਤੇ ਕਨਵਲਪ੍ਰੀਤ ਕੌਰ ਰੀਟ੍ਰਾਈਡ ਰੀਟੈਂਡ ਲੈਕਚਰ ਦੇ ਸੰਸਥਾ ਮੁੱਖੀ ਸਪਰਮਜੀਤ ਸਿੰਘ ਮਠਾਰੂ ਪਿੰਰਸੀਪਲ, ਸਰਕਾਰੀ ਆਈ.ਟੀ.ਆਈ ਵਲੋਂ ਸਵਾਗਤ ਕੀਤਾ ਗਿਆ। 

 

ਮੀਟਿੰਗ ਦੌਰਾਨ ਚੇਅਰਮੈਨ ਆਈ.ਐਮ.ਸੀ ਸਰਕਾਰੀ ਆਈ.ਟੀ.ਆਈ ਬਟਾਲਾ ਵਲੋਂ ਸੰਸਥਾ ਦੇ ਸਿਖਿਆਰਥੀਆਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਸਿਖਿਆਰਥੀਆਂ ਦੀ ਅਤੇ ਸੰਸਥਾ ਦੇ ਟਰੇਡ ਇਸਟਰਕਟਰਜ਼ ਦੀ ਟ੍ਰੇਨਿੰਗ ਆਪਣੀ ਇੰਡਸਟਰੀ ਵਿੱਚ ਨਵੀਂ ਤਕਨੀਕ ਅਤੇ ਮਸ਼ੀਨੀਰੀ ਨਾਲ ਦਿਵਾਉਣ ਦਾ ਆਸਵਾਸਨ ਦਿੱਤਾ ਅਤੇ ਸੰਸਥਾ ਦਾ ਐਮ.ਓ.ਯੂ ਇੰਡਸਟਰੀ ਨਾਲ ਟਾਈ-ਅਪ ਕਰਨ ਦਾ ਆਸ਼ਵਾਸਨ ਦਿੱਤਾ।   

       

 ਇਸ ਮੌਕੇ ਸੁਖਜਿੰਦਰ ਸਿੰਘ, ਚੇਅਰਮੈਨ ਆਈ.ਐਮ.ਸੀ ਕਾਦੀਆ ਰਾਜਿੰਦਰਾ ਮਸ਼ੀਨ ਟੂਲਜ਼ ਬਟਾਲਾ, ਵਲੋਂ ਮੀਟਿੰਗ ਵਿੱਚ ਪਹੁੰਚੇ ਅਤੇ ਉਨਾਂ ਵਲੋਂ ਸਿਖਿਆਰਥੀਆਂ ਨੂੰ ਇੰਡਸਟਰੀ ਵਿਚ ਟ੍ਰੇਨਿੰਗ ਦੇਣ ਉਪਰੰਤ ਨੌਕਰੀ ਦੇਣ ਦਾ ਫੈਸਲਾ ਵੀ ਕੀਤਾ ਗਿਆ।  ਮੀਟਿੰਗ ਵਿੱਚ ਕੈਪਟਨ ਸਤਵੰਤ ਸਿੰਘ ਬੇਦੀ, ਪਿਰੰਸੀਪਲ ਸਰਕਾਰੀ ਆਈ.ਟੀ.ਆਈ ਬਾਬਾ ਬਕਾਲਾ ਸਾਹਿਬ,  ਗੁਰਪ੍ਰਹਿਲਾਦ ਸਿੰਘ, ਸੁਪਰਡੈਂਟ ਸਰਕਾਰੀ ਆਈ.ਟੀ.ਆਈ ਬਟਾਲਾ ਅਤੇ ਮਨਿੰਦਰ ਜੀਤ ਸਿੰਘ, ਸਟਰੀਵ ਕੋਰਡੀਨੇਟਰ ਸਰਕਾਰੀ ਆਈ.ਟੀ.ਆਈ ਬਟਾਲਾ ਵੀ ਹਾਜ਼ਰ ਸਨ।


 

 



 

Story You May Like